Jaipur among top 10 happiest cities in the world
ਜੈਪੁਰ ਦੁਨੀਆ ਦੇ ਟਾਪ 10 ਖੁਸ਼ਹਾਲ ਸ਼ਹਿਰਾਂ ’ਚ ਸ਼ਾਮਲ
ਜੈਪੁਰ (ਆਵਾਜ਼ਿ ਕੌਮ ਬਿਊਰੋ)- ਗੁਲਾਬੀ ਨਗਰੀ ਜੈਪੁਰ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਮਾਣ ਵਧਾਇਆ ਹੈ। ਅੰਤਰਰਾਸ਼ਟਰੀ ਮੀਡੀਆ ਪਲੇਟਫਾਰਮ ‘ਟਾਈਮ ਆਊਟ’ ਵੱਲੋਂ ਜਾਰੀ ‘ਦ ਵਰਲਡਜ਼ ਹੈਪੀਐਸਟ ਸਿਟੀਜ਼ 2036’ ਦੀ ਸੂਚੀ ਵਿਚ ਜੈਪੁਰ ਨੂੰ ਦੁਨੀਆ ਦਾ ਛੇਵਾਂ ਸਭ ਤੋਂ ਖੁਸ਼ਹਾਲ ਸ਼ਹਿਰ ਐਲਾਨਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਗਲੋਬਲ ਪੱਧਰ ’ਤੇ ਟਾਪ-10 ਸਭ ਤੋਂ ਖੁਸ਼ਹਾਲ ਸ਼ਹਿਰਾਂ ਵਿਚ ਜਗ੍ਹਾ ਬਣਾਉਣ ਵਾਲਾ ਜੈਪੁਰ ਭਾਰਤ ਦਾ ਇਕਲੌਤਾ ਸ਼ਹਿਰ ਹੈ। ਇਸ ਉਪਲਬਧੀ ਨੇ ਸ਼ਹਿਰ ਦੀ ਸੱਭਿਆਚਾਰਕ ਵਿਰਾਸਤ, ਇਤਿਹਾਸਕ ਪਛਾਣ, ਖਾਣ-ਪੀਣ ਅਤੇ ਮਹਿਮਾਨਨਵਾਜ਼ੀ ਨੂੰ ਇਕ ਨਵੀਂ ਗਲੋਬਲ ਪਛਾਣ ਦਿੱਤੀ ਹੈ। ਇਸ ਗਲੋਬਲ ਰੈਂਕਿੰਗ ਲਈ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 24 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਰਵੇਖਣ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਵਿਚ ਸ਼ਹਿਰ ਨਾਲ ਜੁੜੇ ਅਨੁਭਵ, ਭਾਈਚਾਰਕ ਭਾਵਨਾ, ਸਕਾਰਾਤਮਕ ਮਾਹੌਲ ਅਤੇ ਨਾਗਰਿਕਾਂ ਦੀ ਖੁਸ਼ੀ ਦੇ ਵੱਖ-ਵੱਖ ਪੈਮਾਨਿਆਂ ਨੂੰ ਆਧਾਰ ਬਣਾਇਆ ਗਿਆ।

