Jammu and Kashmir: Blast near LoC in Uri! 2 army personnel injured in mine blast
ਜੰਮੂ-ਕਸ਼ਮੀਰ: ਉੜੀ ‘ਚ LoC ਨੇੜੇ ਹੋਇਆ ਧਮਾਕਾ! ਮਾਈਨ ਬਲਾਸਟ ‘ਚ ਸੈਨਾ ਦੇ 2 ਜਵਾਨ ਜ਼ਖ਼ਮੀ
Srinagar, (ਆਵਾਜ਼ਿ ਕੌਮ ਬਿਊਰੋ)-ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ਵਿੱਚ ਮੰਗਲਵਾਰ ਨੂੰ ਕੰਟਰੋਲ ਰੇਖਾ (ਐਲਓਸੀ) ਨੇੜੇ ਅਚਾਨਕ ਹੋਏ ਬਾਰੂਦੀ ਸੁਰੰਗ ਧਮਾਕੇ ਵਿੱਚ ਭਾਰਤੀ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਦੇ ਅਨੁਸਾਰ ਇਹ ਘਟਨਾ ਉੜੀ ਦੇ ਕਮਾਲਕੋਟ ਸੈਕਟਰ ਦੇ ਅਗਲੇ ਖੇਤਰ ਵਿੱਚ ਵਾਪਰੀ, ਜਦੋਂ ਦੋਵੇਂ ਜਵਾਨ ਡਿਊਟੀ ‘ਤੇ ਸਨ। ਧਮਾਕੇ ਤੋਂ ਤੁਰੰਤ ਬਾਅਦ ਦੋਵਾਂ ਜ਼ਖਮੀਆਂ ਨੂੰ ਘਟਨਾ ਸਥਾਨ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਬਿਹਤਰ ਇਲਾਜ ਲਈ ਸ਼੍ਰੀਨਗਰ ਦੇ ਫੌਜ ਦੇ ਬਦਾਮੀ ਬਾਗ ਬੇਸ ਹਸਪਤਾਲ ਵਿੱਚ ਲਿਜਾਇਆ ਗਿਆ। ਜ਼ਖਮੀਆਂ ਦੀ ਪਛਾਣ 42 ਸਾਲਾ ਦਫਾਦਾਰ ਵਿਜੇ ਕੁਮਾਰ ਅਤੇ 28 ਸਾਲਾ ਨਾਇਕ ਸ਼ਰਨੱਪਾ ਅੰਗਾਰੀ ਵਜੋਂ ਹੋਈ ਹੈ। ਦੋਵੇਂ ਸੈਨਿਕ 8ਵੀਂ ਰਾਸ਼ਟਰੀ ਰਾਈਫਲਜ਼ (8 ਆਰਆਰ) ਵਿੱਚ ਤਾਇਨਾਤ ਹਨ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਦੇ ਸਹੀ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

