Kangana Should Stop Speaking Against Sikhs and Punjabis: Jathedar Wadala

ਕੰਗਣਾ ਸਿੱਖਾਂ ਤੇ ਪੰਜਾਬੀਆਂ ਖਿਲਾਫ ਬੋਲਣਾ ਬੰਦ ਕਰੇ: ਜਥੇਦਾਰ ਵਡਾਲਾ

ਚੰਡੀਗੜ੍ਹ 4 ਅਕਤੂਬਰ ( ) ਅੱਜ ਇਥੋਂ ਜਾਰੀ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਣਾ ਰਨੌਤ ਦੇ ਹਰ ਰੋਜ਼ ਇਨਾਮ ਸ਼ਨਾਮ ਬੋਲਣ ਤੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕੰਗਣਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਜਿੱਤ ਤੋਂ ਬਾਅਦ ਆਪਣੇ ਹਲਕੇ ਜਾਂ ਆਪਣੀ ਪਾਰਟੀ ਦੇ ਕੰਮਾਂ ਵੱਲ ਧਿਆਨ ਦੇਵੇ ਨਾ ਕਿ ਸਿੱਖਾਂ ਤੇ ਪੰਜਾਬੀਆਂ ਦੇ ਖਿਲਾਫ ਬੋਲ ਕੇ ਇੱਕ ਨਫਰਤ ਦੀ ਰਾਜਨੀਤੀ ਪੈਦਾ ਕਰੇ। ਉਹਨਾਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਦੀ ਜੁਬਾਨ ਤੇ ਤੁਰੰਤ ਲਗਾਮ ਲਾਉਣ। ਕਿਉਂਕਿ ਇਹਨਾਂ ਦੇ ਅਪ ਸਬਦਾਂ ਕਰਕੇ ਆਪਸੀ ਭਾਈਚਾਰੇ ਵਿੱਚ ਕੁੜੱਤਣ ਫੈਲ ਰਹੀ ਹੈ। ਉਹਨਾਂ ਕਿਹਾ ਕੰਗਣਾ ਨੂੰ ਇਤਿਹਾਸ ਪੜਨਾ ਚਾਹੀਦਾ ਹੈ ਕਿ ਸਿੱਖ ਕੌਮ ਤੇ ਪੰਜਾਬੀ ਹੀ ਹਨ ਜਿਨਾਂ ਦੇ ਸਭ ਤੋਂ ਵੱਧ ਯੋਗਦਾਨ ਕਰਕੇ ਦੇਸ਼ ਅਜ਼ਾਦ ਹੋਇਆ ਹੈ। ਸਾਡੇ ਗੁਰੂ ਸਹਿਬਾਨਾਂ ਦੀ ਕੁਰਬਾਨੀ ਕਰਕੇ ਹੀ ਹੈ ਕਿ ਅੱਜ ਸਾਡੇ ਦੇਸ ਦੇ ਸਾਰੇ ਧਰਮ ਸੁਰੱਖਿਅਤ ਹਨ। ਜੇਕਰ ਗੁਰੂ ਸਹਿਬਾਨ ਆਪਣੀ ਕੁਰਬਾਨੀ ਨਾ ਦਿੰਦੇ ਤਾਂ ਹੋ ਸਕਦਾ ਹੈ ਕਿ ਅੱਜ ਦੇਸ਼ ਦੀ ਦਸ਼ਾ ਹੋਰ ਹੁੰਦੀ। ਸੋ ਜ਼ਾਬਤੇ ਦੀ ਪਾਲਣਾਂ ਕੰਗਣਾ ਵੀ ਕਰੇ ਅਤੇ ਭਾਜਪਾ ਵੀ ਕਰੇ।

Kangana Should Stop Speaking Against Sikhs and Punjabis: Jathedar Wadala

Chandigarh, October 4: In a statement issued today, Jathedar Gurpartap Singh Wadala, convener of Shiromani Akali Dal Sudhar Lehar, strongly condemned BJP MP Kangana Ranaut for her frequent controversial remarks. He urged Kangana to focus on her constituency and party work after winning, rather than engaging in divisive politics by speaking against Sikhs and Punjabis. Jathedar Wadala also appealed to the BJP leadership to immediately rein in her statements, as they are creating discord in the community. He emphasized that Kangana should learn about history, particularly the immense contribution of Sikhs and Punjabis in securing India’s freedom. He reminded that it is due to the sacrifices of our Gurus that all religions in the country are safe today, and without these sacrifices, the fate of the country could have been very different. He called for adherence to decorum, both by Kangana and the BJP.