Khalistan referendum organizer Avtar Singh Pannu’s life in danger in Canada, RCMP warns
*ਕੈਨੇਡਾ ’ਚ ਖ਼ਾਲਿਸਤਾਨ ਰੈਫਰੈਂਡਮ ਦੇ ਪ੍ਰਬੰਧਕ ਅਵਤਾਰ ਸਿੰਘ ਪੰਨੂੰ ਦੀ ਜਾਨ ਨੂੰ ਖ਼ਤਰਾ, RCMP ਵੱਲੋਂ ਚਿਤਾਵਨੀ * ਐਡਮੰਟਨ ਵਿੱਚ 18 ਅਕਤੂਬਰ ਨੂੰ ਹੋਣ ਵਾਲੇ ਖ਼ਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਸੁਰੱਖਿਆ ਸਬੰਧੀ ਚਿੰਤਾਵਾਂ ਵਧੀਆਂ
ਡੈਲਟਾ (ਸਰਬਜੀਤ ਸਿੰਘ ਬਨੂੜ)- ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ(RCMP) ਵੱਲੋਂ ਸਿੱਖਸ ਫਾਰ ਜਸਟਿਸ ਦੇ ਆਗੂ ਅਵਤਾਰ ਸਿੰਘ ਪੰਨੂੰ ਨੂੰ ਜਾਨ ਦੇ ਖ਼ਤਰੇ ਸਬੰਧੀ Duty to Warn ਚਿਤਾਵਨੀ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਸਿੱਖਸ ਫਾਰ ਜਸਟਿਸ ਨੇ ਦੱਸਿਆ ਕਿ ਪੁਲਸ ਨੇ ਪੰਨੂੰ ਦੀ ਜਾਨ ਵਿਰੁੱਧ ਧਮਕੀ ਹੋਣ ਦੀ ਪੁਸ਼ਟੀ ਕੀਤੀ ਹੈ। ਅਵਤਾਰ ਸਿੰਘ ਪੰਨੂੰ ਨੇ ਕਿਹਾ ਕਿ ਹਿੰਸਾ ਜਾਂ ਮੌਤ ਦੀਆਂ ਧਮਕੀਆਂ ਉਨ੍ਹਾਂ ਨੂੰ ਸਿੱਖ ਆਜ਼ਾਦੀ ਲਈ ਚੱਲ ਰਹੀ ਮੁਹਿੰਮ ਤੋਂ ਪਿੱਛੇ ਨਹੀਂ ਹਟਾ ਸਕਦੀਆਂ।
ਕੈਨੇਡਾ ਦੇ ਸਰਕਾਰੀ ਦਸਤਾਵੇਜ਼ਾਂ ਮੁਤਾਬਕ RCMP ਪਹਿਲਾਂ ਵੀ ਖ਼ਾਲਿਸਤਾਨ ਪੱਖੀ ਕਾਰਕੁਨਾਂ ਨੂੰ ਮਿਲੀਆਂ ਗੰਭੀਰ ਧਮਕੀਆਂ ਅਤੇ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਚਿੰਤਾ ਪ੍ਰਗਟ ਕਰ ਚੁੱਕੀ ਹੈ ਜਿਨਾ ਵਿੱਚ ਜਿਆਦਾਤਰ ਆਗੂ ਖਾਲਿਸਤਾਨ ਪੱਖੀ ਸਿੱਖਸ ਫਾਰ ਜਸਟਿਸ ਨਾਲ ਸੰਬੰਧਿਤ ਹਨ।

