“Kulwinder Singh Johal to Become Leicester’s First Sikh Lord Mayor”
ਕੁਲਵਿੰਦਰ ਸਿੰਘ ਜੌਹਲ ਬਣੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ

14 ਮਈ 2026, ਲੈਸਟਰ – ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਲੈਸਟਰ ਵਿਚ ਇੱਕ ਇਤਿਹਾਸਕ ਮੀਲ ਪੱਥਰ ਰਚਿਆ ਜਾ ਰਿਹਾ ਹੈ। ਪੰਜਾਬੀ ਮੂਲ ਦੇ ਕੁਲਵਿੰਦਰ ਸਿੰਘ ਜੌਹਲ ਨੂੰ ਲੈਸਟਰ ਦਾ ਪਹਿਲਾ ਸਿੱਖ ਲਾਰਡ ਮੇਅਰ ਬਣਾਇਆ ਜਾ ਰਿਹਾ ਹੈ। ਇਸ ਖ਼ਬਰ ਨਾਲ ਦੁਨੀਆ ਭਰ ਦੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਕੁਲਵਿੰਦਰ ਸਿੰਘ ਜੌਹਲ ਦਾ ਸੰਬੰਧ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਫਿਲੌਰ ਨੇੜੇ ਪਿੰਡ ਤੇਹਿੰਗ ਨਾਲ ਹੈ। ਉਹ ਆਪਣੇ ਪਿੰਡ ਅਤੇ ਪੰਜਾਬੀ ਵਿਰਸੇ ਨਾਲ ਡੂੰਘੀ ਲਗਨ ਰੱਖਦੇ ਹੋਏ ਵਿਦੇਸ਼ ਵਿਚ ਵੀ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਹਨ। ਲੈਸਟਰ ਵਿਚ ਲੰਬੇ ਸਮੇਂ ਤੋਂ ਸਮਾਜਿਕ ਸੇਵਾ, ਲੋਕ ਭਲਾਈ, ਨੌਜਵਾਨਾਂ ਦੀ ਰਹਿਨੁਮਾਈ ਅਤੇ ਕਮਿਊਨਿਟੀ ਵਿਕਾਸ ਲਈ ਉਨ੍ਹਾਂ ਦਾ ਯੋਗਦਾਨ ਖਾਸ ਤੌਰ ਤੇ ਸਰਾਹਿਆ ਜਾ ਰਿਹਾ ਹੈ।
ਲੈਸਟਰ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਸਿੱਖ ਭਾਈਚਾਰਾ ਵੱਸਦਾ ਹੈ। ਇਸ ਲਈ ਉਨ੍ਹਾਂ ਦੀ ਇਹ ਨਿਯੁਕਤੀ ਸਿੱਖ ਕੌਮ ਲਈ ਇੱਕ ਵੱਡੀ ਮਾਣ ਵਾਲੀ ਪ੍ਰਾਪਤੀ ਮੰਨੀ ਜਾ ਰਹੀ ਹੈ। ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪਿੰਡ ਤੇਹਿੰਗ ਅਤੇ ਫਿਲੌਰ ਇਲਾਕੇ ਵਿਚ ਵੀ ਇਸ ਖ਼ਬਰ ਤੋਂ ਖਾਸ ਉਤਸਾਹ ਹੈ।
