Lawyer Nazia Elahi Khan receives death threats, accused of making children urinate on posters
ਵਕੀਲ ਨਾਜ਼ੀਆ ਇਲਾਹੀ ਖਾਨ ਨੂੰ ਧੌਣ ਵੱਢਣ ਦੀ ਮਿਲੀ ਧਮਕੀ, ਪੋਸਟਰ ‘ਤੇ ਬੱਚਿਆਂ ਤੋਂ ਪਿਸ਼ਾਬ ਕਰਵਾਉਣ ਦਾ ਦੋਸ਼
ਗਾਜ਼ੀਆਬਾਦ (ਆਵਾਜ਼ਿ ਕੌਮ ਬਿਊਰੋ)- ਸੁਪਰੀਮ ਕੋਰਟ ਦੀ ਵਕੀਲ ਅਤੇ ਮੁਸਲਿਮ ਐਕਟਿਵਿਸਟ ਨਾਜ਼ੀਆ ਇਲਾਹੀ ਖਾਨ ਨੂੰ ਕਥਿਤ ਤੌਰ ’ਤੇ ਧੌਣ ਵੱਢਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਜ਼ੀਆ ਨੇ ਮੰਗਲਵਾਰ ਰਾਤ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਹ ਧਮਕੀ ਪੈਗੰਬਰ ਮੁਹੰਮਦ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਦਿੱਤੀ ਗਈ। ਨਾਜ਼ੀਆ ਦਾ ਦੋਸ਼ ਹੈ ਕਿ ਉਨ੍ਹਾਂ ਦੇ ਖ਼ਿਲਾਫ ਇਤਰਾਜ਼ਯੋਗ ਪੋਸਟਰ ਲਗਾਏ ਗਏ ਅਤੇ ਬੱਚਿਆਂ ਤੋਂ ਉਨ੍ਹਾਂ ਪੋਸਟਰਾਂ ’ਤੇ ਪਿਸ਼ਾਬ ਵੀ ਕਰਵਾਇਆ ਗਿਆ। ਉਨ੍ਹਾਂ ਨੇ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਜ਼ੀਆ ਇਲਾਹੀ ਖਾਨ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਬਿਆਨਾਂ ਨੂੰ ਲੈ ਕੇ ਵਿਵਾਦ ਸਾਹਮਣੇ ਆਉਂਦੇ ਰਹੇ ਹਨ। ਪੁਲਸ ਧਮਕੀ ਦੇਣ ਅਤੇ ਇਤਰਾਜ਼ਯੋਗ ਪੋਸਟਰ ਲਗਾਏ ਜਾਣ ਦੇ ਮਾਮਲੇ ਵਿਚ ਸਬੰਧਤ ਲੋਕਾਂ ਦੀ ਪਛਾਣ ਕਰਨ ਵਿਚ ਜੁਟੀ ਹੈ।

