Licenses of 17 travel agents cancelled in Bathinda district; read the reason
ਬਠਿੰਡਾ ਜ਼ਿਲ੍ਹੇ ‘ਚ 17 ਟ੍ਰੈਵਲ ਏਜੰਟਾਂ ਦੇ ਲਾਇਸੈਂਸ ਰੱਦ, ਪੜ੍ਹੋ ਕੀ ਹੈ ਕਾਰਨ
ਬਠਿੰਡਾ (ਆਵਾਜ਼ਿ ਕੌਮ ਬਿਊਰੋ)-ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਵੱਲੋਂ ਪੰਜਾਬ ਮਨੁੱਖੀ ਸਮੱਗਲਿੰਗ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਸਮੱਗਲਿੰਗ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਸੈਕਸ਼ਨ 6 (1) ਤਹਿਤ ਰੀਨਿਊ ਨਾ ਕਰਵਾਉਣ ਕਰ ਕੇ 17 ਵੱਖ-ਵੱਖ ਟ੍ਰੇਵਲ ਏਜੰਟਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਹੁਕਮਾ ਤਹਿਤ ਐੱਮ/ਐੱਸ ਵਿੰਗਜ ਵੇਅਜ਼ ਇੰਮੀਗ੍ਰੇਸ਼ਨ ਬੈਕਸਾਈਡ ਡਾ. ਨਾਗਪਾਲ ਹਸਪਤਾਲ ਨਜ਼ਦੀਕ ਮੰਗਲਮ ਫਲੈਕਸ ਮਾਲ ਰੋਡ ਬਠਿੰਡਾ ਦਾ ਕੰਸਲਟੈਂਸੀ ਲਾਇਸੰਸ ਰੱਦ ਕੀਤਾ ਗਿਆ ਹੈ। ਇਸ ਤਰ੍ਹਾਂ ਐੱਮ/ਐੱਸ ਸਰਾਂ ਆਈਲੈਟਸ, ਮੇਨ ਬਜ਼ਾਰ ਭਾਈਰੂਪਾ, ਡਬਲ ਫਲੋਰ ਬਠਿੰਡਾ, ਐੱਮ/ਐੱਸ ਪ੍ਰਾਈਮ ਵਰਡ ਇੰਮੀਗ੍ਰੇਸ਼ਨ, ਨਜ਼ਦੀਕ ਟੀ-ਪੁਆਇੰਟ, ਸਾਹਮਣੇ ਸਵਰਾਜ ਰਾਮਪੁਰਾ ਫੂਲ, ਜ਼ਿਲਾ ਬਠਿੰਡਾ, ਐੱਮ/ਐੱਸ ਓਕ ਬੇਅ, ਕੰਸਲਟੈਂਟਸ, ਐੱਸ.ਸੀ.ਓ.104, ਸ੍ਰੀ ਗੁਰੂ ਨਾਨਕ ਦੇਵ ਕੰਪਲੈਕਸ, 100 ਫੁੱਟੀ ਰੋਡ, ਬਠਿੰਡਾ, ਐੱਮ/ਐੱਸ ਵੀਜ਼ਾ ਸਪਾਟ ਮਾਡਲ ਟਾਊਨ ਫੇਜ-3, ਐੱਸ.ਸੀ.ਓ. 31, ਫਸਟ ਫਲੋਰ, ਬਠਿੰਡਾ, ਐੱਮ/ਐੱਸ ਚੰਡੀਗੜ੍ਹ ਆਈਲੈਟਸ, ਰਾਮਪੁਰਾ ਫੂਲ ਰੋਡ, ਨਜ਼ਦੀਕ ਯੂਨੀਅਨ ਬੈਂਕ ਆਫ ਇੰਡੀਆ ਰਾਮਪੁਰਾ ਫੂਲ, ਜ਼ਿਲਾ ਬਠਿੰਡਾ, ਐੱਮ/ਐੱਸ ਟਰਾਂਜ ਕੈਂਜ ਇੰਮੀਗ੍ਰੇਸ਼ਨ, ਐੱਸ.ਸੀ.ਐੱਫ-18, 100 ਫੁੱਟੀ ਰੋਡ, ਸਾਹਮਣੇ ਸਟੇਲਾ ਹੋਟਲ, ਬਠਿੰਡਾ, ਐੱਮ/ਐੱਸ ਇਜੀਵੇਅ ਕੰਸਲਟੈਂਸੀ, ਸਾਹਮਣੇ ਜਟਾਣਾ ਡੈਂਟਲ ਕਲੀਨਿਕ, ਨੇੜੇ ਗਲੀ ਨੰਬਰ 1, ਮੇਨ ਅਜੀਤ ਰੋਡ, ਬਠਿੰਡਾ, ਐੱਮ/ਐੱਸ ਫਲਾਈ ਹਾਈ ਆਈਲੈਟਸ ਅਕੈਡਮੀ, ਫਸਟ ਫਲੋਰ ਆਫ ਸ਼ੇਅਰ ਆਫ ਹਾਊਸ ਨੰਬਰ-19365-ਏ, ਗਲੀ ਨੰਬਰ 3 ਏ, ਬੀਬੀ ਵਾਲਾ ਰੋਡ, ਬਠਿੰਡਾ, ਐੱਮ/ਐੱਸ ਜੈਨਿਥ ਦਾ ਸਮਾਰਟ ਸਕੂਲ ਆਫ਼ ਇੰਗਲਿਸ਼, ਬੱਸ ਸਟੈਂਡ ਰੋਡ ਮੌੜ ਮੰਡੀ, ਜ਼ਿਲ੍ਹਾ ਬਠਿੰਡਾ, ਐਮ/ਐਸ ਮਾਡਰਨ ਅਕੈਡਮੀ, ਬਾਜਾਖਾਨਾ ਰੋਡ, ਬੈਕਸਾਈਡ ਐੱਚ.ਡੀ.ਐੱਫ.ਸੀ. ਬੈਂਕ ਭਗਤਾ ਭਾਈਕਾ, ਜ਼ਿਲ੍ਹਾ ਬਠਿੰਡਾ, ਐੱਮ/ਐੱਸ ਵਾਈਟਰਾਕ ਇੰਮੀਗ੍ਰੇਸ਼ਨ, ਸ਼ਾਪ ਨੰਬਰ 4, ਨੇੜੇ ਸਿਵਲ ਹਸਪਤਾਲ, ਕਾਲਜ ਰੋਡ, ਤਲਵੰਡੀ ਸਾਬੋ, ਜ਼ਿਲਾ ਬਠਿੰਡਾ, ਐੱਮ/ਐੱਸ. ਬ੍ਰਿਟਿਸ਼ ਆਈਲੈਟਸ ਸੈਂਟਰ, ਤੀਜ਼ੀ ਮੰਜ਼ਿਲ, ਕਰਾਊਨ ਟਾਵਰ, 100 ਫੁੱਟੀ ਰੋਡ, ਬਠਿੰਡਾ, ਐੱਮ./ਐੱਸ. ਐਜੂ ਮਾਈਗ੍ਰੇਟ ਐਜ਼ੂਕੇਸ਼ਨ ਐਂਡ ਮਾਈਗ੍ਰੇਸ਼ਨ, ਐੱਮ.ਸੀ.ਬੀ.-ਜੈਡ-2.10013, ਪਹਿਲੀ ਮੰਜ਼ਿਲ, 100 ਫੁੱਟੀ ਰੋਡ, ਨੇੜੇ ਮਹੇਸ਼ਵਰੀ ਚੌਂਕ, ਬਠਿੰਡਾ, ਐੱਮ/ਐੱਸ. ਔਕਸਫੋਰਡ ਹੱਬ, ਮਕਾਨ ਨੰਬਰ 21819, ਗਲੀ ਨੰਬਰ 1-ਏ, ਪਾਵਰ ਹਾਊਸ ਰੋਡ, ਬਠਿੰਡਾ, ਐੱਮ/ਐੱਸ. ਸਕਾਈ ਡਰੀਮਜ਼, ਇੰਮੀਗ੍ਰੇਸ਼ਨ ਸਰਵਿਸਸ, ਐੱਮ.ਸੀ.ਬੀ.-ਜੈਡ-2/08509, ਪਹਿਲੀ ਮੰਜ਼ਿਲ, ਕਾਰਨਰ ਬਿਲਡਿੰਗ, ਅਜੀਤ ਰੋਡ, ਘੋੜੇ ਵਾਲਾ ਚੌਂਕ ਬਠਿੰਡਾ ਅਤੇ ਐੱਮ./ਐੱਸ. ਏਬੀ ਕੰਸਲਟੈਂਟਸ, 100 ਫੁੱਟੀ ਰੋਡ, ਸਾਹਮਣੇ ਐਕਸਿਸ ਬੈਂਕ, ਨੇੜੇ ਮਹੇਸ਼ਵਰੀ ਚੌਂਕ ਬਠਿੰਡਾ ਦਾ ਕੰਸਲਟੈਂਸੀ ਲਾਇਸੈਂਸ ਰੱਦ ਕੀਤਾ ਗਿਆ ਹੈ। ਉਪਰੋਕਤ ਕੰਸਲਟੈਂਸੀ ਦੇ ਲਾਇਸੈਂਸਾਂ ਦੀ ਮਿਆਦਾਂ ਦੀਆਂ ਮਿਤੀਆਂ ਖ਼ਤਮ ਹੋ ਗਈਆਂ ਸਨ ਅਤੇ ਸਬੰਧਿਤਾਂ ਵੱਲੋਂ ਆਪਣੇ ਕੰਸਲਟੈਂਸੀ ਦੇ ਲਾਇਸੈਂਸਾਂ ਨੂੰ ਰੀਨਿਊ ਕਰਵਾਉਣ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ ਸਨ। ਹੁਕਮ ਅਨੁਸਾਰ ਫਰਮ ਜਾਂ ਸਬੰਧਿਤ ਖ਼ਿਲਾਫ਼ ਜੇਕਰ ਕੋਈ ਵਿਅਕਤੀ ਸ਼ਿਕਾਇਤ ਕਰਦਾ ਤਾਂ ਇਨ੍ਹਾਂ ਫਰਮਾਂ ਨਾਲ ਰਾਬਤਾ ਕਰਨ ਦਾ ਉਹ ਖ਼ੁਦ ਇਸ ਦਾ ਜ਼ਿੰਮੇਵਾਰ ਹੋਵੇਗਾ।

