Loss to Sikh Panth: Dal Khalsa Senior Leader S. Harisimran Singh Passes Away

Dal Khalsa Senior Leader S. Harisimran Singh Passes Away

ਸਿੱਖ ਕੌਮ ਲਈ ਅਪੂਰਣੀ ਘਾਟ: ਦਲ ਖਾਲਸਾ ਦੇ ਮੋਢੀ ਆਗੂ ਸ. ਹਰਿਸਿਮਰਨ ਸਿੰਘ ਅਕਾਲ ਚਲਾਣਾ ਕਰ ਗਏ

Dal Khalsa Senior Leader S. Harisimran Singh Passes Away

27 ਫ਼ਰਵਰੀ 2026, ਅੰਮ੍ਰਿਤਸਰ/ਪੰਜਾਬ – ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਅਤੇ ਦਲ ਖਾਲਸਾ ਦੇ ਮੋਢੀ ਆਗੂਆਂ ਵਿੱਚੋਂ ਇੱਕ ਸ. ਹਰਿਸਿਮਰਨ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਦਿਹਾਂਤ ਨਾਲ ਸਿੱਖ ਪੰਥ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਇਸ ਨੂੰ ਕੌਮ ਲਈ ਅਪੂਰਣੀ ਘਾਟ ਕਰਾਰ ਦਿੱਤਾ ਜਾ ਰਿਹਾ ਹੈ।

ਸ. ਹਰਿਸਿਮਰਨ ਸਿੰਘ ਨੇ ਆਪਣੇ ਜੀਵਨ ਦੌਰਾਨ ਸਿੱਖ ਸਿਧਾਂਤਾਂ, ਪੰਥਕ ਚੇਤਨਾ ਅਤੇ ਕੌਮੀ ਹੱਕਾਂ ਦੀ ਰਾਖੀ ਲਈ ਅਹੰਮ ਭੂਮਿਕਾ ਨਿਭਾਈ। ਉਨ੍ਹਾਂ ਦੀ ਵਿਦਵਤਾ, ਸੰਘਰਸ਼ ਅਤੇ ਪੰਥ ਪ੍ਰਤੀ ਨਿਭਾਅ ਨੂੰ ਸਦਾ ਯਾਦ ਰੱਖਿਆ ਜਾਵੇਗਾ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਮ ਸਸਕਾਰ ਦੁਪਹਿਰ 2:30 ਵਜੇ ਕੀਤਾ ਜਾਵੇਗਾ। ਦੁੱਖ ਦੀ ਇਸ ਘੜੀ ਵਿੱਚ ਸ਼ਰਧਾਂਜਲੀ ਭੇਟ ਕਰਨ ਜਾਂ ਹੋਰ ਜਾਣਕਾਰੀ ਲਈ 9872591713 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਵੱਖ-ਵੱਖ ਪੰਥਕ ਅਤੇ ਸਮਾਜਿਕ ਆਗੂਆਂ ਵੱਲੋਂ ਪਰਿਵਾਰ ਨਾਲ ਡੂੰਘੀ ਸਾਂਝ ਪ੍ਰਗਟ ਕੀਤੀ ਗਈ ਹੈ ਅਤੇ ਵਿਛੁੜੀ ਰੂਹ ਲਈ ਅਰਦਾਸ ਕੀਤੀ ਗਈ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ ਉਨ੍ਹਾਂ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਦੇਣ।