Major news from Indonesia: Passenger plane carrying 240 people suddenly goes missing
ਇੰਡੋਨੇਸ਼ੀਆ ਤੋਂ ਵੱਡੀ ਖ਼ਬਰ ; 240 ਲੋਕਾਂ ਨੂੰ ਲਿਜਾ ਰਿਹਾ ਯਾਤਰੀ ਜਹਾਜ਼ ਅਚਾਨਕ ਹੋਇਆ ਲਾਪਤਾ
ਜਕਾਰਤਾ (ਆਵਾਜ਼ਿ ਕੌਮ ਬਿਊਰੋ)-ਇੱਕ ਇੰਡੋਨੇਸ਼ੀਆਈ ਯਾਤਰੀ ਜਹਾਜ਼ ਦਾ ਜਾਵਾ ਸਾਗਰ ਵਿੱਚੋਂ ਲੰਘਦੇ ਸਮੇਂ ਸੰਪਰਕ ਟੁੱਟ ਗਿਆ ਹੈ। ਇਸ ਜਾਣਕਾਰੀ ਤੋਂ ਬਾਅਦ ਐਤਵਾਰ ਨੂੰ ਬਚਾਅ ਕਰਮਚਾਰੀਆਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਜਹਾਜ਼ ਵਿੱਚ 240 ਲੋਕ ਸਵਾਰ ਹਨ ਅਤੇ ਇਹ ਪੂਰਬੀ ਜਾਵਾ ਤੋਂ ਬੋਰਨੀਓ ਟਾਪੂ ‘ਤੇ ਸਥਿਤ ਦੱਖਣੀ ਕਾਲੀਮੰਤਨ ਜਾ ਰਿਹਾ ਸੀ। ਦੱਖਣੀ ਕਾਲੀਮੰਤਨ ਪ੍ਰਾਂਤ ਦੀ ਰਾਜਧਾਨੀ ਬੰਜਾਰਮਾਸਿਨ ਵਿੱਚ ਖੋਜ ਅਤੇ ਬਚਾਅ ਦਫਤਰ ਨੇ ਕਿਹਾ ਕਿ ਉਸਨੂੰ ਜਾਣਕਾਰੀ ਮਿਲੀ ਹੈ ਕਿ ਵਰਜੋ ਟ੍ਰਾਂਸਪੋਰਟ 8 ਦਾ ਪੂਰਬੀ ਜਾਵਾ ਪ੍ਰਾਂਤ ਵਿੱਚ ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੁਰਾਬਾਇਆ ਤੋਂ ਬੰਜਾਰਮਾਸਿਨ ਜਾਂਦੇ ਸਮੇਂ ਸੰਪਰਕ ਟੁੱਟ ਗਿਆ। ਮੁੱਢਲੀ ਜਾਣਕਾਰੀ ਦੇ ਅਨੁਸਾਰ ਜਹਾਜ਼ ਨਾਲ ਆਖਰੀ ਵਾਰ ਜਦੋਂ ਸੰਪਰਕ ਹੋਇਆ ਸੀ, ਉਦੋਂ ਇਹ ਜਾਵਾ ਸਾਗਰ ਵਿੱਚ ਬੰਜਾਰਮਾਸਿਨ ਵਿੱਚ ਇੱਕ ਘਾਟ ਤੋਂ ਲਗਭਗ 148 ਕਿਲੋਮੀਟਰ ਦੂਰ ਸੀ।

