Major operation by security forces in Pakistan; 6 Tehreek-e-Taliban terrorists killed
ਪਾਕਿਸਤਾਨ ‘ਚ ਸੁਰੱਖਿਆ ਫੋਰਸਾਂ ਦਾ ਵੱਡਾ ਐਕਸ਼ਨ, ਤਹਿਰੀਕ-ਏ-ਤਾਲਿਬਾਨ ਦੇ 6 ਅੱਤਵਾਦੀ ਢੇਰ
ਪਿਸ਼ਾਵਰ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੇ ਸੋਮਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ ਹਿੱਸੇ ’ਚ ਇਕ ਸਾਂਝੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਮੁਹਿੰਮ ਪਾਕਿਸਤਾਨ ਫੌਜ, ਫਰੰਟੀਅਰ ਕੋਰ (ਐੱਫ.ਸੀ.) ਅਤੇ ਪੁਲਸ ਨੇ ਮਿਲ ਕੇ ਚਲਾਈ, ਜਿਸ ’ਚ ਨਿਸ਼ਾਨਾ ਟੀ.ਟੀ.ਪੀ. ਦੇ ਉਹ ਅੱਤਵਾਦੀ ਸਨ ਜਿਨ੍ਹਾਂ ਦੇ ਪਿਸ਼ਾਵਰ ਤੋਂ ਲਗਭਗ 30 ਕਿਲੋਮੀਟਰ ਦੱਖਣ-ਪੱਛਮ ’ਚ ਸਥਿਤ ਮੱਟਾਨੀ ਇਲਾਕੇ ’ਚ ਮੌਜੂਦ ਹੋਣ ਦੀ ਸੂਚਨਾ ਸੀ।

