Major Railway decision: A fine of ₹1,000 will now be imposed for littering at stations and on trains
ਰੇਲਵੇ ਦਾ ਵੱਡਾ ਫ਼ੈਸਲਾ, ਸਟੇਸ਼ਨਾਂ ਤੇ ਟ੍ਰੇਨਾਂ ‘ਚ ਗੰਦਗੀ ਫੈਲਾਉਣ ‘ਤੇ ਹੁਣ ਲੱਗੇਗਾ ₹1000 ਜੁਰਮਾਨਾ
ਉਜੈਨ (ਆਵਾਜ਼ਿ ਕੌਮ ਬਿਊਰੋ)-ਰੇਲਵੇ ਸਟੇਸ਼ਨਾਂ ਤੇ ਰੇਲਗੱਡੀਆਂ ’ਚ ਗੰਦਗੀ ਫੈਲਾਉਣ ’ਤੇ ਹੁਣ 1000 ਰੁਪਏ ਜੁਰਮਾਨਾ ਲੱਗੇਗਾ। ਪਹਿਲਾਂ ਇਹ ਵੱਧ ਤੋਂ ਵੱਧ 500 ਰੁਪਏ ਸੀ। ਪੱਛਮੀ ਰੇਲਵੇ ਦੇ ਰਤਲਾਮ ਰੇਲਵੇ ਡਿਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਮੁਕੇਸ਼ ਕੁਮਾਰ ਨੇ ਸ਼ੁੱਕਰਵਾਰ ਜਾਰੀ ਇਕ ਰਿਲੀਜ਼ ’ਚ ਕਿਹਾ ਕਿ ਜੁਰਮਾਨਾ ਅਦਾ ਨਾ ਕਰਨ ’ਤੇ ਵਿਅਕਤੀ ਨੂੰ ਇਕ ਸਮਰੱਥ ਅਦਾਲਤ ’ਚ ਪੇਸ਼ ਕੀਤਾ ਜਾ ਸਕਦਾ ਹੈ ਜਿੱਥੇ 2000 ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨਾਂ, ਕੰਪਲੈਕਸਾਂ ਤੇ ਰੇਲਗੱਡੀਆਂ ’ਚ ਨਿਰਧਾਰਤ ਥਾਵਾਂ ਤੋਂ ਇਲਾਵਾ ਕਿਤੇ ਹੋਰ ਕੂੜਾ ਸੁੱਟਣਾ, ਖਾਣਾ ਪਕਾਉਣਾ, ਨਹਾਉਣਾ, ਥੁੱਕਣਾ, ਮਲ-ਮੂਤਰ ਕਰਨਾ, ਜਾਨਵਰਾਂ ਤੇ ਪੰਛੀਆਂ ਨੂੰ ਖੁਆਉਣਾ ਤੇ ਵਾਹਨਾਂ, ਭਾਂਡਿਆਂ ਜਾਂ ਕੱਪੜਿਆਂ ਨੂੰ ਧੋਣਾ ਮਨ੍ਹਾ ਹੈ। ਬਿਨਾਂ ਆਗਿਆ ਤੋਂ ਨਿੱਜੀ ਸਮਾਨ ਦੀ ਅਣਅਧਿਕਾਰਤ ਸਟੋਰੇਜ, ਰੇਲਵੇ ਜਾਇਦਾਦ ’ਤੇ ਪੋਸਟਰ ਚਿਪਕਾਉਣੇ, ਲਿਖਣਾ ਜਾਂ ਡਰਾਇੰਗ ਕਰਨਾ ਵੀ ਮਨ੍ਹਾ ਹੈ।

