ਅਜਨਾਲਾ ‘ਚ ਟਰੈਕਟਰ-ਕਾਰ ਹਾਦਸੇ ‘ਚ ਟਰੈਕਟਰ ਚਾਲਕ ਮੰਗਲ ਸਿੰਘ ਦੀ ਮੌਤ, ਧੁੱਸੀ ਬੰਨ੍ਹ ‘ਤੇ ਸੇਵਾ ਨਿਭਾਉਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ ਮ੍ਰਿਤਕ

ਅਜਨਾਲਾ, 8 ਸਤੰਬਰ 2025 ਅਜਨਾਲਾ ਨੇੜੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸੇ ‘ਚ ਟਰੈਕਟਰ ਚਾਲਕ ਮੰਗਲ ਸਿੰਘ (ਵਾਸੀ ਅੰਮ੍ਰਿਤਸਰ) ਦੀ ਮੌਤ ਹੋ ਗਈ। ਮੰਗਲ ਸਿੰਘ ਧੁੱਸੀ ਬੰਨ੍ਹ ‘ਤੇ ਹੜ੍ਹ ਪੀੜਤਾਂ ਲਈ ਸੇਵਾ ਨਿਭਾਉਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ, ਜਦੋਂ ਇੱਕ ਤੇਜ਼ ਰਫਤਾਰ ਕਾਰ ਨੇ ਉਸ ਦੇ ਟਰੈਕਟਰ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮੰਗਲ ਸਿੰਘ ਟਰੈਕਟਰ ਤੋਂ ਡਿੱਗ ਕੇ ਮੌਕੇ ‘ਤੇ ਹੀ ਦmਹ ਗਿਆ।
ਹਾਦਸੇ ਦੌਰਾਨ ਕਾਰ ਸਵਾਰ ਦੋ ਵਿਅਕਤੀ ਵੀ ਜ਼ਖਮੀ ਹੋਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮੰਗਲ ਦੇ ਪੁੱਤਰ ਅਨਮੋਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਹੜ੍ਹ ਪੀੜਤਾਂ ਲਈ ਸਮਾਗਰੀ ਵੰਡਣ ਗਏ ਸਨ ਅਤੇ ਵਾਪਸੀ ਦੌਰਾਨ ਇਹ ਘਟਨਾ ਵਾਪਰੀ। ਥਾਣਾ ਮਜੀਠਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੜ੍ਹਾਂ ਕਾਰਨ ਪੰਜਾਬ ‘ਚ ਸੇਵਾ ਕਰ ਰਹੇ ਲੋਕਾਂ ਦੀਆਂ ਜਾਨਾਂ ਜੋਖ਼ਮ ‘ਚ ਹਨ, ਜਿਸ ਨਾਲ ਸਮਾਜਿਕ ਚਿੰਤਾ ਵਧ ਗਈ ਹੈ।

