
ਲਿਖਿਆ- “ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ”
ਹਰ ਸਿੱਖ ਲਈ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਅਸਥਾਨ ਸ੍ਰੀ ਅਕਾਲ ਤਖ਼ਤ ਸਰਵਉੱਚ ਹੈ ਅਤੇ ਮੈਂ ਪੂਰਨ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹਾਂ। 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਜੱਥੇਦਾਰ ਸਹਿਬਾਨਾਂ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਉਹ ਇੰਨ ਬਿਨ ਲਾਗੂ ਹੋਣਾ ਚਾਹੀਦਾ ਹੈ ਅਤੇ ਦਾਸ ਨੂੰ ਜੋ 7 ਮੈਂਬਰੀ ਕਮੇਟੀ ਵਿੱਚ ਮੈਂਬਰ ਬਣਾਇਆ ਗਿਆ ਸੀ ਉਸ ਲਈ ਅਸੀਂ ਸਿੰਘ ਸਾਹਿਬ ਜਥੇਦਾਰ ਸਹਿਬਾਨਾਂ ਜੀ ਦਾ ਤਹਿ ਦਿਲੋਂ ਧਨਵਾਦ ਕਰਦੇ ਹਾਂ । ਲੇਕਿਨ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਦਾਸ ਦੀ ਡਿਊਟੀ ਰਾਜਸਥਾਨ ਭਰਤੀ ਲਈ ਲਾਈ ਗਈ ਹੈ ਉਸ ਬਾਰੇ ਅਸੀਂ ਜਥੇਦਾਰ ਸਾਹਿਬ ਜੀ ਦੇ ਆਦੇਸ਼ ਹਾਸਿਲ ਕਰ ਕੇ ਜੋ ਹੁਕਮ ਸਾਨੂੰ ਜਥੇਦਾਰ ਸਾਹਿਬ ਵਲੋਂ ਹੋਵੇਗਾ ਉਸ ਦੀ ਅਸੀਂ ਪੂਰਨ ਤੌਰ ‘ਤੇ ਪਾਲਣਾ ਕਰਾਂਗੇ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ।