“Punjabi-Origin Interpreter Meenu Batra Arrested in US After 35 Years”
“ਅਮਰੀਕਾ ਵਿਚ 35 ਸਾਲ ਤੋਂ ਰਹਿ ਰਹੀ ਪੰਜਾਬੀ ਮੂਲ ਦੀ ਇੰਟਰਪ੍ਰੇਟਰ ਮੀਨੂ ਬੱਤਰਾ ਗ੍ਰਿਫ਼ਤਾਰ”

22 ਅਪ੍ਰੈਲ 2026, ਚੰਡੀਗੜ੍ਹ – ਅਮਰੀਕਾ ਵਿਚ 35 ਸਾਲ ਤੋਂ ਵੱਧ ਰਹਿ ਰਹੀ 53 ਸਾਲਾ ਮੀਨੂ ਬੱਤਰਾ ਨੂੰ 17 ਮਾਰਚ 2026 ਨੂੰ ਟੈਕਸਸ ਦੇ ਹਾਰਲਿੰਗਨ ਏਅਰਪੋਰਟ ਤੋਂ ਆਈਸੀਈ ਵੱਲੋਂ ਗ੍ਰਿਫ਼ਤਾਰ ਕਰਕੇ ਰੇਮੰਡਵਿਲ ਦੇ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ। ਉਹ ਪੰਜਾਬੀ, ਹਿੰਦੀ ਅਤੇ ਉਰਦੂ ਦੀ ਲਾਇਸੰਸਡ ਇੰਟਰਪ੍ਰੇਟਰ ਹਨ ਅਤੇ 20 ਸਾਲ ਤੋਂ ਵੱਧ ਸਮੇਂ ਤੋਂ ਇਮੀਗ੍ਰੇਸ਼ਨ ਅਦਾਲਤਾਂ ਵਿਚ ਸੇਵਾ ਕਰ ਰਹੀਆਂ ਹਨ।
ਮੀਨੂ ਬੱਤਰਾ 1991 ਵਿਚ ਪੰਜਾਬ ਵਿਚ ਹਿੰਸਾ ਤੋਂ ਬਾਅਦ ਅਮਰੀਕਾ ਗਈਆਂ ਸਨ ਅਤੇ 2000 ਵਿਚ ਉਨ੍ਹਾਂ ਨੂੰ Withholding of Removal ਤਹਿਤ ਰਹਿਣ ਦੀ ਆਗਿਆ ਮਿਲੀ ਸੀ, ਪਰ ਇਸ ਨਾਲ ਸਥਾਈ ਨਾਗਰਿਕਤਾ ਨਹੀਂ ਮਿਲਦੀ। ਉਨ੍ਹਾਂ ਨੇ ਇੱਕਲੀ ਮਾਂ ਵਜੋਂ ਆਪਣੇ ਬੱਚਿਆਂ ਨੂੰ ਪਾਲਿਆ ਹੈ, ਜਿਨ੍ਹਾਂ ਵਿਚੋਂ ਇੱਕ ਅਮਰੀਕੀ ਫੌਜ ਵਿਚ ਸੇਵਾ ਕਰ ਰਿਹਾ ਹੈ।
ਵਕੀਲਾਂ ਮੁਤਾਬਕ ਉਹ ਕਾਨੂੰਨੀ ਤੌਰ ‘ਤੇ ਰਹਿ ਕੇ ਟੈਕਸ ਭਰਦੀਆਂ ਰਹੀਆਂ ਹਨ, ਜਦਕਿ ਸਰਕਾਰੀ ਪੱਖ ਕਹਿੰਦਾ ਹੈ ਕਿ ਇਹ ਦਰਜਾ ਸਥਾਈ ਰਹਿਣ ਦੀ ਗਾਰੰਟੀ ਨਹੀਂ। ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਫੈਸਲਾ ਅਜੇ ਬਾਕੀ ਹੈ।
