‘Mojtaba Khamenei’ is not in Iran, stir grows with latest claim
‘ਮੋਜਤਬਾ ਖਾਮੇਨੇਈ’ ਈਰਾਨ ’ਚ ਨਹੀਂ, ਤਾਜ਼ਾ ਦਾਅਵੇ ਨਾਲ ਵਧੀ ਹਲਚਲ
ਤਹਿਰਾਨ (ਆਵਾਜ਼ਿ ਕੌਮ ਬਿਊਰੋ)-ਈਰਾਨ ਦੇ ਸੁਪਰੀਮ ਨੇਤਾ ਮੋਜਤਬਾ ਖਾਮੇਨੇਈ ਇਸ ਸਮੇਂ ਈਰਾਨ ’ਚ ਨਹੀਂ ਹਨ, ਸਾਊਦੀ ਨਿਊਜ਼ ਚੈਨਲ ਅਲ-ਹਦਥ ਨੇ ਇਕ ਇਜ਼ਰਾਈਲੀ ਸੁਰੱਖਿਆ ਸੂਤਰ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਰਿਪੋਰਟ ਮੁਤਾਬਕ, ਉਨ੍ਹਾਂ ਦੇ ਨਾਂ ਤੋਂ ਜਾਰੀ ਹੋਣ ਵਾਲੇ ਸੰਦੇਸ਼ ਸਿੱਧੇ ਉਨ੍ਹਾਂ ਵੱਲੋਂ ਨਹੀਂ, ਸਗੋਂ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੇ ਨਵੇਂ ਮੁਖੀ ਅਹਿਮਦ ਵਹੀਦੀ ਤਿਆਰ ਕਰ ਰਹੇ ਹਨ। ਹਾਲਾਂਕਿ, ਇਸ ਦਾਅਵੇ ਦੀ ਈਰਾਨ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਈਰਾਨ ਦੇ ਅੰਦਰ ਡੂੰਘੇ ਸਿਆਸੀ ਮਤਭੇਦ ਪੈਦਾ ਹੋ ਗਏ ਹਨ, ਜੋ ਈਰਾਨੀ ਫ਼ੌਜ ਦੀ ਏਕਤਾ ਅਤੇ ਦੇਸ਼ ਦੀ ਸੱਤਾ ਵਿਵਸਥਾ ਲਈ ਚੁਣੌਤੀ ਬਣ ਸਕਦੇ ਹਨ। ਇਜ਼ਰਾਈਲੀ ਸੂਤਰ ਨੇ ਦਾਅਵਾ ਕੀਤਾ ਕਿ ਅਮਰੀਕਾ ਨਹੀਂ ਚਾਹੁੰਦਾ ਕਿ ਜੇ ਈਰਾਨ ਹਮਲਾ ਵੀ ਕਰੇ, ਤਾਂ ਵੀ ਇਜ਼ਰਾਈਲ ਜਵਾਬੀ ਕਾਰਵਾਈ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋਵੇ।

