Mortar bomb recovered near LoC, army safely defused it
LoC ਕੋਲ ਮੋਰਟਾਰ ਬੰਬ ਬਰਾਮਦ, ਫ਼ੌਜ ਨੇ ਸੁਰੱਖਿਅਤ ਤਰੀਕੇ ਨਾਲ ਕੀਤਾ ਨਕਾਰਾ
ਜੰਮੂ (ਆਵਾਜ਼ਿ ਕੌਮ ਬਿਊਰੋ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮਨਕੋਟ ਖੇਤਰ ‘ਚ ਕੰਟਰੋਲ ਰੇਖਾ (ਐੱਲਓਸੀ) ਕੋਲ ਫ਼ੌਜ ਨੇ ਸ਼ੁੱਕਰਵਾਰ ਨੂੰ ਇਕ ਮੋਰਟਾਰ ਬੰਬ ਬਰਾਮਦ ਕਰ ਕੇ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਨਕਾਰਾ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਡਬਰਾਜ ਇਲਾਕੇ ‘ਚ ਫ਼ੌਜ ਦੇ ਬੰਬ ਵਿਰੋਧੀ ਦਸਤੇ (ਬੀਡੀਐੱਸ) ਨੇ ਕੰਟਰੋਲ ਤਰੀਕੇ ਨਾਲ ਵਿਸਫੋਟਕ ਮੁਹਿੰਮ ਚਲਾ ਕੇ ਮੋਰਟਾਰ ਬੰਬ ਨੂੰ ਨਕਾਰਾ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ‘ਚ ਕਿਸੇ ਦੇ ਹਤਾਹਤ ਹੋਣ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਸੂਚਨਾ ਨਹੀਂ ਹੈ।

