My team killed Nijjar…. Goldie made a big revelation, audio goes viral
ਮੇਰੀ ਟੀਮ ਨੇ ਕੀਤਾ ਨਿੱਝਰ ਦਾ ਕਤਲ…. ਗੋਲਡੀ ਨੇ ਕਰ’ਤਾ ਵੱਡਾ ਖੁਲਾਸਾ, ਆਡੀਓ ਵਾਇਰਲ
Newyork, (ਆਵਾਜ਼ਿ ਕੌਮ ਬਿਊਰੋ)-ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੇ ਇੰਗਲੈਂਡ ਸਥਿਤ ਸਹਿਯੋਗੀ ਪਰਮਜੀਤ ਸਿੰਘ ਪੰਮਾ ਅਤੇ ਗੈਂਗਸਟਰ ਗੋਲਡੀ ਬਰਾੜ ਦੀ ਇੱਕ ਆਡੀਓ ਕਲਿੱਪ ਲੀਕ ਹੋ ਗਈ ਹੈ। ਇਹ ਰਿਕਾਰਡਿੰਗ ਕਈ ਨੁਕਤੇ ਸਪੱਸ਼ਟ ਕਰਦੀ ਹੈ। ਭਗੌੜੇ ਗੈਂਗਸਟਰ ਗੋਲਡੀ ਬਰਾੜ ਨੇ ਕਥਿਤ ਤੌਰ ‘ਤੇ ਲੀਕ ਹੋਈ ਇਸ ਆਡੀਓ ਕਲਿੱਪ ਵਿੱਚ Bhai ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਕਬਾਲ ਕੀਤਾ ਹੈ। ਹਰਦੀਪ ਸਿੰਘ ਨਿੱਝਰ ਦਾ ਕਤਲ 2023 ਵਿੱਚ ਕੈਨੇਡਾ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਕੀਤਾ ਗਿਆ ਸੀ। ਹਰਦੀਪ ਸਿੰਘ ਨਿੱਝਰ ਦੇ ਕਤਲ ਨੇ ਭਾਰਤ ਅਤੇ ਕੈਨੇਡਾ ਵਿਚਕਾਰ ਇੱਕ ਗੰਭੀਰ ਕੂਟਨੀਤਕ ਵਿਵਾਦ ਪੈਦਾ ਕਰ ਦਿੱਤਾ ਸੀ।

