Now there is also manipulation in the Badrinath offering! Committee formed to investigate
ਹੁਣ ਬਦਰੀਨਾਥ ਦੇ ਚੜ੍ਹਾਵੇ ‘ਚ ਵੀ ਹੇਰਾਫੇਰੀ ! ਜਾਂਚ ਲਈ ਕਮੇਟੀ ਦਾ ਗਠਨ
ਬਦਰੀਨਾਥ (ਆਵਾਜ਼ਿ ਕੌਮ ਬਿਊਰੋ)-ਬਦਰੀਨਾਥ ਧਾਮ ’ਚ ਸ਼ਰਧਾਲੂਆਂ ਦੇ ਚੜ੍ਹਾਵੇ ਅਤੇ ਦਾਨ ਦੇ ਪ੍ਰਬੰਧ ’ਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਲਈ ਬਦਰੀਨਾਥ-ਕੇਦਾਰਨਾਥ ਮੰਦਰ ਸਮਿਤੀ (ਬੀ.ਕੇ.ਟੀ.ਸੀ.) ਨੇ 4 ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਮੇਟੀ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਦੋਸ਼ਾਂ ਦਾ ਨੋਟਿਸ ਲਿਆ ਹੈ। ਬੀ.ਕੇ.ਟੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੋਹਨ ਸਿੰਘ ਰਾਂਗੜ ਨੇ ਐਤਵਾਰ ਨੂੰ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ ਨੇ ਦੋਸ਼ਾਂ ਦੀ ਨਿਰਪੱਖ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ ਅਤੇ ਉਸ ਨੂੰ ਸਾਰੇ ਉਪਲਬਧ ਸਬੂਤਾਂ ਦੀ ਪੜਤਾਲ ਕਰ ਕੇ ਇਕ ਹਫ਼ਤੇ ’ਚ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗਠਿਤ ਜਾਂਚ ਕਮੇਟੀ ਸੀ.ਸੀ.ਟੀ.ਵੀ. ਫੁਟੇਜ, ਸਬੰਧਤ ਵਿਅਕਤੀਆਂ ਦੇ ਬਿਆਨਾਂ ਅਤੇ ਹੋਰ ਉਪਲਬਧ ਸਬੂਤਾਂ ਦੇ ਆਧਾਰ ’ਚ ਵਿਸਥਾਰ ਨਾਲ ਜਾਂਚ ਕਰੇਗੀ। ਅਯੁੱਧਿਆ ਦੇ ਰਾਮ ਮੰਦਰ ’ਚ ਚੜ੍ਹਾਵੇ ’ਚ ਗੜਬੜੀ ਦੇ ਦੋਸ਼ਾਂ ਤੋਂ ਬਾਅਦ ਹੁਣ ਬਦਰੀਨਾਥ ਮੰਦਰ ’ਚ ਸਾਹਮਣੇ ਆਏ ਇਸ ਮੁੱਦੇ ਨੂੰ ਲੈ ਕੇ ਸੂਬੇ ਦੀ ਰਾਜਨੀਤੀ ਵੀ ਗਰਮਾ ਗਈ ਹੈ।

