Plane window breaks at 30,000 feet, passenger starts pulling out and then…
30 ਹਜ਼ਾਰ ਫੁੱਟ ਦੀ ਉਚਾਈ ’ਤੇ ਟੁੱਟੀ ਜਹਾਜ਼ ਦੀ ਖਿੜਕੀ, ਬਾਹਰ ਵੱਲ ਖਿੱਚਣ ਲੱਗਾ ਯਾਤਰੀ ਤੇ ਫਿਰ…
ਏਥਨਜ਼ (ਆਵਾਜ਼ਿ ਕੌਮ ਬਿਊਰੋ)- ਗ੍ਰੀਸ ਦੇ ਹਵਾਈ ਖੇਤਰ ’ਚ ਉਡਾਣ ਦੌਰਾਨ ਇਕ ਜਹਾਜ਼ ਦੀ ਖਿੜਕੀ ਨੁਕਸਾਨੇ ਜਾਣ ਨਾਲ ਵੱਡਾ ਹਾਦਸਾ ਟਲ ਗਿਆ। ਕਾਬਜ਼ 30 ਹਜ਼ਾਰ ਫੁੱਟ ਦੀ ਉਚਾਈ ’ਤੇ ਖਿੜਕੀ ਟੁੱਟਣ ਤੋਂ ਬਾਅਦ ਜਹਾਜ਼ ਦੇ ਕੈਬਿਨ ਦਾ ਹਵਾ ਦਬਾਅ ਅਚਾਨਕ ਘੱਟ ਹੋ ਗਿਆ, ਜਿਸ ਨਾਲ ਖਿੜਕੀ ਦੇ ਕੋਲ ਬੈਠੇ 61 ਸਾਲਾ ਯਾਤਰੀ ਦਾ ਸਿਰ ਅਤੇ ਮੋਢਾ ਬਾਹਰ ਵੱਲ ਖਿੱਚੇ ਜਾਣ ਲੱਗੇ। ਚਸ਼ਮਦੀਦਾਂ ਅਨੁਸਾਰ, ਸੰਕਟ ਦੀ ਘੜੀ ’ਚ ਯਾਤਰੀ ਦੀ ਪਤਨੀ ਨੇ ਤੁਰੰਤ ਉਨ੍ਹਾਂ ਦੇ ਦੋਵੇਂ ਪੈਰ ਮਜ਼ਬੂਤੀ ਨਾਲ ਫੜ ਲਏ, ਜਿਸ ਨਾਲ ਉਹ ਪੂਰੀ ਤਰ੍ਹਾਂ ਜਹਾਜ਼ ਦੇ ਬਾਹਰ ਜਾਣ ਤੋਂ ਬਚ ਗਏ। ਇਸ ਤੋਂ ਬਾਅਦ ਹੋਰ ਯਾਤਰੀਆਂ ਨੇ ਵੀ ਤੁਰੰਤ ਮਦਦ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਅੰਦਰ ਖਿੱਚ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਯਾਤਰੀ ਨੇ ਸੀਟ ਬੈਲਟ ਬੰਨ੍ਹੀ ਹੋਈ ਸੀ, ਜਿਸ ਨੇ ਹਾਦਸੇ ਨੂੰ ਹੋਰ ਗੰਭੀਰ ਹੋਣ ਤੋਂ ਰੋਕਣ ’ਚ ਅਹਿਮ ਭੂਮਿਕਾ ਨਿਭਾਈ। ਜਹਾਜ਼ ਦੇ ਸੁਰੱਖਿਅਤ ਉਤਰਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਫਲਾਈਟ ਗ੍ਰੀਸ ਦੇ ਥੇਸਾਲੋਨਿਕੀ ਤੋਂ ਜਰਮਨੀ ਦੇ ਮੇਮਿੰਗੇਨ ਜਾ ਰਹੀ ਸੀ।

