ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ PM ਮੋਦੀ ਦੀ ਪੰਜਾਬ ਫੇਰੀ ਦੌਰਾਨ 1600 ਕਰੋੜ ਰਾਹਤ ਪੈਕੇਜ ਨੂੰ ਘੱਟ ਦੱਸਿਆ, PM ਨੇ ਕਿਹਾ- ‘ਕਿਆ ਆਪਕੋ ਹਿੰਦੀ ਸਮਝ ਨਹੀਂ ਲੱਗਤੀ’

ਗੁਰਦਾਸਪੁਰ, 10 ਸਤੰਬਰ 2025 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ, ਜਦੋਂ ਉਨ੍ਹਾਂ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ, ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਇਸ ਨੂੰ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਕਰਾਰ ਦਿੱਤਾ। ਮੁੰਡੀਆ ਨੇ ਕਿਹਾ ਕਿ ਪੰਜਾਬ ਨੂੰ 60,000 ਕਰੋੜ ਰੁਪਏ ਦੀ ਲੋੜ ਹੈ, ਜਦੋਂ ਕਿ 1600 ਕਰੋੜ ਇੱਕ ਛੋਟੀ ਰਕਮ ਹੈ।
ਇਸ ਤੋਂ ਬਾਅਦ PM ਮੋਦੀ ਨੇ ਮੀਟਿੰਗ ਦੌਰਾਨ ਮੁੰਡੀਆ ਨੂੰ ਜਵਾਬ ਦਿੰਦਿਆਂ ਕਿਹਾ, “ਕਿਆ ਆਪਕੋ ਹਿੰਦੀ ਸਮਝ ਨਹੀਂ ਲੱਗਤੀ, 1600 ਕਰੋੜ ਦੇ ਤਾਂ ਦਿੱਤਾ ਹੈ।” ਇਹ ਬਿਆਨ ਸਿਆਸੀ ਗਲ੍ਹਕਾ ਵਧਾਉਣ ਵਾਲਾ ਸਾਬਤ ਹੋਇਆ। ਮੁੰਡੀਆ ਨੇ ਦੱਸਿਆ ਕਿ ਉਨ੍ਹਾਂ ਨੇ PM ਨੂੰ ਨੁਕਸਾਨ ਦੀ ਗੰਭੀਰਤਾ ਬਾਰੇ ਜਾਣਕਾਰੀ ਦਿੱਤੀ ਸੀ, ਪਰ ਰਾਹਤ ਰਕਮ ਨਾਲ ਅਸੰਤੁਸ਼ਟੀ ਜਤਾਈ।
ਹੜ੍ਹਾਂ ਨੇ ਪੰਜਾਬ ‘ਚ 3.55 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ 37 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ‘ਤੇ ਇਸ ਵਿਵਾਦ ਨੇ ਤਿੱਖੀ ਬਹਸ ਛੇੜ ਦਿੱਤੀ ਹੈ।