Rahul Gandhi will come to Punjab, hold meetings in Majha, Malwa, Doaba
ਪੰਜਾਬ ਆਉਣਗੇ ਰਾਹੁਲ ਗਾਂਧੀ, ਮਾਝਾ, ਮਾਲਵਾ, ਦੋਆਬਾ ‘ਚ ਕਰਨਗੇ ਮੀਟਿੰਗਾਂ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀ ਖਿੱਚ ਲਈ ਹੈ। ਹੁਣ ਕਾਂਗਰਸ ਵੀ ਅਗਲੇ ਮਹੀਨੇ ਯਾਨੀ ਸਤੰਬਰ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਕ ਪਾਸੇ ਜਿੱਥੇ ਚੋਣਾਂ ਸਿਰ ‘ਤੇ ਹਨ, ਉਥੇ ਹੀ ਪਾਰਟੀ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਨੇ ਹਾਈਕਮਾਂਡ ਦੀ ਚਿੰਤਾ ਵਧਾ ਦਿੱਤੀ ਹੈ। ਪਾਰਟੀ ਵਿਚ ਹੋ ਰਹੇ ਡੈਮੇਜ ਨੂੰ ਕੰਟਰੋਲ ਕਰਨ ਲਈ ਰਾਹੁਲ ਗਾਂਧੀ ਖੁਦ ਪੰਜਾਬ ਆ ਰਹੇ ਹਨ। ਇਸ ਦੌਰੇ ਦੌਰਾਨ ਰਾਹੁਲ ਵਿਚ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਰਟੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਕਾਂਗਰਸ ਪਾਰਟੀ ਦੇ ਅੰਦਰਲੇ ਕਲੇਸ਼ ਨੂੰ ਖਤਮ ਕਰਨ ਦੇ ਯਤਨ ਵੀ ਕੀਤੇ ਜਾਣਗੇ। ਰਾਹੁਲ ਗਾਂਧੀ ਮਾਲਵਾ, ਮਾਝਾ ਅਤੇ ਦੋਆਬਾ ਦਾ ਦੌਰਾ ਕਰਕੇ ਮੀਟਿੰਗਾਂ ਵੀ ਕਰ ਸਕਦੇ ਹਨ।

