Results of the elections held in PoK are out! Iftikhar Ali Geelani elected PM
PoK ‘ਚ ਹੋਈਆਂ ਚੋਣਾਂ ਦੇ ਨਤੀਜੇ ਆਏ ਸਾਹਮਣੇ ! ਇਫ਼ਤਿਖ਼ਾਰ ਅਲੀ ਗਿਲਾਨੀ ਨੂੰ ਚੁਣਿਆ ਗਿਆ PM
Islamabad, (ਆਵਾਜ਼ਿ ਕੌਮ ਬਿਊਰੋ)-ਬੈਰਿਸਟਰ ਇਫਤਿਖਾਰ ਅਲੀ ਗਿਲਾਨੀ ਨੂੰ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਕਥਿਤ ਪ੍ਰਧਾਨ ਮੰਤਰੀ ਅਹੁਦੇ ਲਈ ਚੁਣਿਆ ਗਿਆ ਹੈ। ਖੇਤਰ ਦੀ ਕਥਿਤ ਵਿਧਾਨ ਸਭਾ ਲਈ ਚੋਣਾਂ 27 ਜੁਲਾਈ, 2 ਅਗਸਤ ਅਤੇ 3 ਅਗਸਤ ਨੂੰ ਤਿੰਨ ਪੜਾਵਾਂ ਵਿਚ ਹੋਈਆਂ ਸਨ। ਇਨ੍ਹਾਂ ਚੋਣਾਂ ਦੌਰਾਨ ਹਿੰਸਕ ਪ੍ਰਦਰਸ਼ਨ ਹੋਏ ਸਨ ਅਤੇ ਵੱਡੇ ਪੱਧਰ ’ਤੇ ਧਾਂਦਲੀ ਦੇ ਦੋਸ਼ ਵੀ ਲੱਗੇ ਸਨ। ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਉਮੀਦਵਾਰ ਗਿਲਾਨੀ ਨੇ ਖੇਤਰ ਦੀ ਰਾਜਧਾਨੀ ਮੁਜ਼ੱਫਰਾਬਾਦ ਵਿਚ ਕਥਿਤ ਵਿਧਾਨ ਸਭਾ ਵਿਚ 44 ਵਿਚੋਂ 30 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਵਿਰੋਧੀ, ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਮੁਖਤਾਰ ਅਹਿਮਦ ਨੂੰ 14 ਵੋਟਾਂ ਮਿਲੀਆਂ। ਵਿਧਾਨ ਸਭਾ ਵਿਚ ਕੁੱਲ 53 ਮੈਂਬਰ ਹਨ ਪਰ ਮੌਜੂਦਾ ਸਮੇਂ ਵਿਚ ਇਸ ਦੀ ਮੈਂਬਰ ਗਿਣਤੀ 46 ਹੈ, ਕਿਉਂਕਿ ਪੁੰਛ ਅਤੇ ਸੁਧਨੋਤੀ ਜ਼ਿਲਿਆਂ ਦੀਆਂ 7 ਸੀਟਾਂ ’ਤੇ ਚੋਣਾਂ ਅਜੇ ਤੱਕ ਨਹੀਂ ਹੋ ਸਕੀਆਂ ਹਨ। ਅਧਿਕਾਰੀਆਂ ਨੇ ਇਸ ਦੀ ਵਜ੍ਹਾ ਕਾਨੂੰਨ-ਵਿਵਸਥਾ ਦੀ ਸਥਿਤੀ ਦੱਸਿਆ ਹੈ। ਸ਼ੁੱਕਰਵਾਰ ਨੂੰ ਵੋਟਿੰਗ ਵਿਚ ਸਿਰਫ 44 ਮੈਂਬਰਾਂ ਨੇ ਹਿੱਸਾ ਲਿਆ, ਕਿਉਂਕਿ ਸਪੀਕਰ ਨੇ ਆਪਣੀ ਵੋਟ ਨਹੀਂ ਪਾਈ, ਜਦੋਂ ਕਿ ਪੀ. ਐੱਮ. ਐੱਲ.-ਐੱਨ. ਦੇ ਖੇਤਰੀ ਪ੍ਰਧਾਨ ਸ਼ਾਹ ਗੁਲਾਮ ਕਾਦਿਰ ਨੇ ਆਪਣੀ ਪਾਰਟੀ ਨਾਲ ਮਤਭੇਦਾਂ ਦੇ ਚੱਲਦਿਆਂ ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਨਹੀਂ ਲਿਆ।

