S. Gurpratap Singh Wadala appointed as the Secretary General of the Shiromani Akali Dal.

ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਵਜੋਂ ਸ. ਗੁਰਪ੍ਰਤਾਪ ਸਿੰਘ ਵਡਾਲਾ ਨਿਯੁਕਤ

ਚੰਡੀਗੜ੍ਹ, 9 ਅਕਤੂਬਰ (ਖ਼ਾਸ ਰਿਪੋਰਟ) — ਸ਼੍ਰੋਮਣੀ ਅਕਾਲੀ ਦਲ ਵੱਲੋਂ ਸ. ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਦੇ ਸਕੱਤਰ ਜਰਨਲ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਨਿਯੁਕਤੀ ਕੀਤੀ ਗਈ।

ਪਾਰਟੀ ਨੇ ਕਿਹਾ ਹੈ ਕਿ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸਾਰੇ ਅਹੁਦੇਦਾਰ ਸਾਹਿਬਾਨਾਂ ਨੂੰ ਪੰਥ ਅਤੇ ਪੰਜਾਬ ਦੀ ਨਿਸ਼ਕਾਮ ਸੇਵਾ ਕਰਨ ਦਾ ਬਲ ਬਖ਼ਸ਼ੇ।

ਸ. ਵਡਾਲਾ ਦਾ ਸਿਆਸੀ ਤਜਰਬਾ ਅਤੇ ਲੰਬੀ ਸੇਵਾ ਪਾਰਟੀ ਲਈ ਹਮੇਸ਼ਾਂ ਮਜ਼ਬੂਤੀ ਦਾ ਸਬਬ ਰਹੀ ਹੈ। ਉਨ੍ਹਾਂ ਦੀ ਇਸ ਮਹੱਤਵਪੂਰਨ ਨਿਯੁਕਤੀ ਨਾਲ ਅਕਾਲੀ ਦਲ ਨੂੰ ਨਵੀਂ ਸੰਗਠਨਾਤਮਕ ਦਿਸ਼ਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।