Safran Airlines plane’s tire bursts mid-air! The explosion caused the ceiling to break and fall down
ਹਵਾ ਵਿਚਾਲੇ ਸੇਫਰਾਨ ਏਅਰਲਾਈਨਜ਼ ਦੇ ਜਹਾਜ਼ ਦਾ ਫਟ ਗਿਆ ਟਾਇਰ ! ਧਮਾਕੇ ਨਾਲ ਛੱਤ ਵੀ ਟੁੱਟ ਕੇ ਡਿੱਗੀ ਹੇਠਾਂ
Tehran, (ਆਵਾਜ਼ਿ ਕੌਮ ਬਿਊਰੋ)-ਇਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਸ਼ਹਦ ਏਅਰਪੋਰਟ ਤੋਂ ਟੇਕਆਫ਼ ਕਰਨ ਦੇ ਕੁਝ ਹੀ ਦੇਰ ਬਾਅਦ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਦਾ ਕਾਰਨ ਇਹ ਹੈ ਕਿ ਜਹਾਜ਼ ਦਾ ਹਵਾ ਵਿਚਾਲੇ ਹੀ ਇਕ ਟਾਇਰ ਫਟ ਗਿਆ, ਜਿਸ ਕਾਰਨ ਪੂਰਾ ਜਹਾਜ਼ ਬੁਰੀ ਤਰ੍ਹਾਂ ਹਿੱਲ ਗਿਆ ਤੇ ਝਟਕੇ ਕਾਰਨ ਯਾਤਰੀ ਵੀ ਡਰ ਦੇ ਮਾਰੇ ਚੀਕਾਂ ਮਾਰਨ ਲੱਗ ਪਏ। ਸੇਫ਼ਰਾਨ ਏਅਰਲਾਇੰਸ ਦੇ ਬੋਇੰਗ 737 ਜਹਾਜ਼ ਦੇ ਟਾਇਰ ਫਟਣ ਤੋਂ ਬਾਅਦ ਲੱਗੇ ਝਟਕੇ ਕਾਰਨ ਇੰਜਣ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਕਾਰਨ ਪਾਇਲਟ ਨੇ ਜਹਾਜ਼ ਨੂੰ ਸੁਰੱਖਿਅਤ ਵਾਪਸ ਮਸ਼ਹਦ ਲੈ ਜਾਣ ਦਾ ਫੈਸਲਾ ਕੀਤਾ। ਇਹ ਜਹਾਜ਼ ਮਸ਼ਹਦ ਤੋਂ ਕਰਮਾਨਸ਼ਾਹ ਜਾ ਰਿਹਾ ਸੀ। ਇਸ ਘਟਨਾ ਦੌਰਾਨ ਜਹਾਜ਼ ਦੇ ਅੰਦਰ ਬੈਠੇ ਯਾਤਰੀ ਕਾਫ਼ੀ ਘਬਰਾ ਗਏ। ਹਾਲਾਂਕਿ ਗਨਿਮਤ ਰਹੀ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਜਹਾਜ਼ ਨੂੰ ਵੀ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਹਵਾ ਵਿਚਾਲੇ ਅਚਾਨਕ ਟਾਇਰ ਫਟਣ ਦੇ ਧਮਾਕੇ ਮਗਰੋਂ ਜਹਾਜ਼ ਬੁਰੀ ਤਰ੍ਹਾਂ ਹਿੱਲ ਗਿਆ ਤੇ ਸਾਮਾਨ ਇੱਧਰ-ਉੱਧਰ ਡਿੱਗਣ ਲੱਗ ਪਿਆ ਤੇ ਜਹਾਜ਼ ਦੀ ਛੱਤ ਤੱਕ ਟੁੱਟ ਕੇ ਹੇਠਾਂ ਡਿੱਗ ਗਈ। ਜੇਕਰ ਪਾਇਲਟ ਸਹੀ ਸਮੇਂ ਜਹਾਜ਼ ਨੂੰ ਵਾਪਸ ਨਾ ਮੋੜਦਾ ਤਾਂ ਕੋਈ ਵੱਡੀ ਅਣਹੋਣੀ ਵਾਪਰ ਸਕਦੀ ਸੀ।

