Tanker Attack: Missile attack on tanker in Hormuz Strait, ship catches fire, creates panic
Tanker Attack: ਹੋਰਮੁਜ਼ ਸਟ੍ਰੇਟ ‘ਚ ਟੈਂਕਰ ‘ਤੇ ਮਿਜ਼ਾਈਲ ਹਮਲਾ, ਜਹਾਜ਼ ਨੂੰ ਲੱਗੀ ਅੱਗ, ਮਚੀ ਦਹਿਸ਼ਤ
Tehran, (ਆਵਾਜ਼ਿ ਕੌਮ ਬਿਊਰੋ)-ਓਮਾਨ ਤੱਟ ਨੇੜੇ ਸਥਿਤ ਰਣਨੀਤਕ ਤੌਰ ‘ਤੇ ਬਹੁਤ ਮਹੱਤਵਪੂਰਨ ਸਮੁੰਦਰੀ ਰਸਤਾ ਹੋਰਮੁਜ਼ ਜਲਡਮਰੂ ਵਿੱਚ ਇੱਕ ਤੇਲ ਟੈਂਕਰ ‘ਤੇ ਮਿਜ਼ਾਈਲ ਨਾਲ ਹਮਲਾ ਕਰਦੇ ਹੋਏ ਨਿਸ਼ਾਨਾ ਬਣਾਇਆ ਗਿਆ। ਇਸ ਭਿਆਨਕ ਹਮਲੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਜਿਸਦੀ ਪੁਸ਼ਟੀ ਬ੍ਰਿਟਿਸ਼ ਫੌਜ ਅਤੇ ਸਮੁੰਦਰੀ ਸੁਰੱਖਿਆ ਏਜੰਸੀਆਂ ਨੇ ਕੀਤੀ ਹੈ। ਸਮੁੰਦਰੀ ਸੁਰੱਖਿਆ ਸੰਗਠਨ ਨਾਲ ਜੂੜੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ ਸੈਂਟਰ (UKMTOC) ਨੇ ਕਿਹਾ ਕਿ ਟੈਂਕਰ ‘ਤੇ ਓਮਾਨ ਦੇ ਲੀਮਾਹ ਦੇ ਨੇੜੇ ਜਲਡਮਰੂ ਵਿੱਚ ਹਮਲਾ ਕੀਤਾ ਗਿਆ ਸੀ।ਯੂਕੇਐਮਟੀਓਸੀ ਨੇ ਕਿਹਾ ਕਿ ਜਿਵੇਂ ਹੀ ਜਹਾਜ਼ ਓਮਾਨ ਦੀ ਖਾੜੀ ਵੱਲ ਸਟ੍ਰੇਟ ਰਾਹੀਂ ਦੱਖਣ ਵੱਲ ਜਾ ਰਿਹਾ ਸੀ, ਇੱਕ ਮਿਜ਼ਾਈਲ ਜਹਾਜ਼ ਦੇ ਖੱਬੇ ਪਾਸੇ ਜਾ ਵੱਜੀ। UKMTOC ਨੇ ਕਿਹਾ ਕਿ ਹਮਲੇ ਦਾ ਵਾਤਾਵਰਣ ‘ਤੇ ਕੋਈ ਪ੍ਰਭਾਵ ਨਹੀਂ ਪਿਆ ਅਤੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਹਾਲ ਹੀ ਦੇ ਦਿਨਾਂ ਵਿੱਚ, ਓਮਾਨ ਤੱਟ ਤੋਂ ਲੰਘ ਰਹੇ ਘੱਟੋ-ਘੱਟ ਦੋ ਹੋਰ ਜਹਾਜ਼ਾਂ ‘ਤੇ ਹਮਲਾ ਕੀਤਾ ਗਿਆ ਹੈ ਅਤੇ ਇਹ ਸ਼ੱਕ ਹੈ ਕਿ ਇਹ ਹਮਲੇ ਈਰਾਨ ਦੁਆਰਾ ਕੀਤੇ ਗਏ ਸਨ।

