The dogs tore at the horse, and it died in agony
ਕੁੱਤਿਆਂ ਨੇ ਜਵਾਕੜੀ ਨੂੰ ਨੋਚ-ਨੋਚ ਮਾਰਿਆ, ਤੜਫ਼-ਤੜਫ਼ ਨਿਕਲੀ ਜਾਨ
ਟਾਂਡਾ ਉੜਮੁੜ (ਆਵਾਜ਼ਿ ਕੌਮ ਬਿਊਰੋ)-ਪਿੰਡ ਓਹੜਪੁਰ-ਬਸੀ ਜਲਾਲ ਸੰਪਰਕ ਸੜਕ ‘ਤੇ ਬੀਤੀ ਦੇਰ ਸ਼ਾਮ ਅਵਾਰਾ ਕੁੱਤਿਆਂ ਨੇ ਪ੍ਰਵਾਸੀ ਖੇਤ ਮਜ਼ਦੂਰਾਂ ਦੀ ਕਰੀਬ 4 ਵਰ੍ਹਿਆਂ ਦੀ ਜਵਾਕੜੀ ਨੂੰ ਨੋਚ-ਨੋਚ ਕੇ ਮਾਰ ਮੁਕਾ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਗੁਣਗੁਣ ਦੇ ਰੂਪ ਵਿਚ ਹੋਈ ਹੈ। ਇਹ ਦਰਦਨਾਕ ਹਾਦਸਾ ਸ਼ਾਮ ਸਾਢੇ 5 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਧਿਆਨਪੁਰ (ਲਖੀਮਪੁਰ ਖੀਰੀ) ਉੱਤਰ ਪ੍ਰਦੇਸ਼ ਨਾਲ ਸੰਬੰਧਤ ਖੇਤ ਮਜ਼ਦੂਰ ਉਕਤ ਸੰਪਰਕ ਸੜਕ ਅਤੇ ਪੋਲਟਰੀ ਫਾਰਮ ਨਜ਼ਦੀਕ ਕਿਸੇ ਕਿਸਾਨ ਦੇ ਖੇਤ ਵਿਚ ਝੋਨਾ ਲਗਾ ਰਹੇ ਸਨ ਅਤੇ ਉਨ੍ਹਾਂ ਵਿੱਚੋ ਰਾਮ ਜੀਵਨ ਅਤੇ ਪ੍ਰੀਤੀ ਨੇ ਆਪਣੀ ਬੱਚੀ ਗੁਣਗੁਣ ਨੂੰ ਕਰੀਬ 100 ਮੀਟਰ ਦੂਰ ਮੋਟਰ ਅਤੇ ਦਰੱਖ਼ਤ ਦੀ ਛਾ ਥੱਲੇ ਪਾਇਆ ਸੀ। ਇਸ ਦੌਰਾਨ 7 ਦੇ ਕਰੀਬ ਅਵਾਰਾ ਕੁੱਤਿਆਂ ਨੇ ਬੱਚੀ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਥੋੜ੍ਹੀ ਦੂਰ ਘੜੀਸ ਕੇ ਲੈ ਗਏ। ਬੱਚੀ ਦੀਆਂ ਚੀਕਾਂ ਸੁਣ ਉਸ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਵੇਖਿਆ ਕਿ ਗੁਣਗੁਣ ਬੇਹੱਦ ਗੰਭੀਰ ਰੂਪ ਵਿਚ ਜਖ਼ਮੀ ਹੋਈ ਪਈ ਸੀ। ਉਸ ਨੂੰ ਉਨ੍ਹਾਂ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ, ਜਿੱਥੇ ਰਾਤ ਉਸ ਦੀ ਮੌਤ ਹੋ ਗਈ। ਬੱਚੀ ਦਾ ਪਰਿਵਾਰ ਪਿੰਡ ਬਸੀ ਜਲਾਲ ਰਹਿ ਕੇ ਝੋਨਾ ਲਾਉਣ ਦਾ ਕੰਮ ਕਰਦਾ ਸੀ। ਅਵਾਰਾ ਕੁੱਤਿਆਂ ਦੇ ਕਹਿਰ ਕਾਰਨ 6 ਮਈ ਵਿਚ ਵੀ ਨਜ਼ਦੀਕੀ ਪਿੰਡ ਖਰਲ ਖ਼ੁਰਦ ਵਿਚ ਅਵਾਰਾ ਕੁੱਤਿਆਂ ਨੇ ਪ੍ਰਵਾਸੀ ਮਜ਼ਦੂਰ ਦੀ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ ਸੀ।

