The entire city shook with serial blasts! The life of the French President was in danger
ਸੀਰੀਅਲ ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ ! ਖ਼ਤਰੇ ‘ਚ ਪਈ ਫਰਾਂਸ ਦੇ ਰਾਸ਼ਟਰਪਤੀ ਦੀ ਜਾਨ
ਸੀਰੀਆ,. (ਆਵਾਜ਼ਿ ਕੌਮ ਬਿਊਰੋ)-ਸੀਰੀਆ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੀ ਰਾਜਧਾਨੀ ਦਮਿਸ਼ਕ ਦੇ ਕੇਂਦਰੀ ਇਲਾਕਿਆਂ ‘ਚ ਮੰਗਲਵਾਰ ਨੂੰ ਕਈ ਜ਼ਬਰਦਸਤ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਇਹ ਧਮਾਕੇ ਉਸ ਹਾਈ ਪ੍ਰੋਫਾਈਲ ਹੋਟਲ ਦੇ ਨਜ਼ਦੀਕ ਹੋਏ ਹਨ, ਜਿੱਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਠਹਿਰੇ ਹੋਏ ਸਨ। ਉਨ੍ਹਾਂ ਨੂੰ ਹੋਟਲ ਤੋਂ ਨਿਕਲਿਆਂ ਹਾਲੇ ਕੁਝ ਹੀ ਦੇਰ ਹੀ ਹੋਈ ਸੀ ਕਿ ਪੂਰਾ ਇਲਾਕਾ ਜ਼ਬਰਦਸਤ ਧਮਾਕਿਆਂ ਨਾਲ ਕੰਬ ਗਿਆ। ਫਿਲਹਾਲ ਇਨ੍ਹਾਂ ਧਮਾਕਿਆਂ ਦੇ ਅਸਲ ਕਾਰਨਾਂ ਅਤੇ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੁਰੱਖਿਆ ਏਜੰਸੀਆਂ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕਿਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਬੁਰੀ ਤਰ੍ਹਾਂ ਕੰਬ ਗਿਆ ਤੇ ਅਸਮਾਨ ‘ਚ ਧੂੰਏਂ ਦਾ ਗੁਬਾਰ ਛਾ ਗਿਆ। ਐਂਬੂਲੈਂਸਾਂ ਅਤੇ ਸੁਰੱਖਿਆ ਬਲ ਮੌਕੇ ਵੱਲ ਰਵਾਨਾ ਹੋ ਗਏ ਹਨ ਤੇ ਪ੍ਰਸ਼ਾਸਨ ਨੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਹੈ। ਨਾਲ ਹੀ ਸੁਰੱਖਿਆ ਵਿਵਸਥਾ ਨੂੰ ਬੇਹੱਦ ਸਖ਼ਤ ਕਰ ਦਿੱਤਾ ਗਿਆ ਹੈ, ਤਾਂ ਜੋ ਜਾਨੀ-ਮਾਲੀ ਨੁਕਸਾਨ ਦਾ ਖ਼ਤਰਾ ਘਟਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੈਕਰੋਂ ਇਸ ਸਮੇਂ ਸੀਰੀਆ ਦੇ ਦੋ-ਦਿਨਾਂ ਦੌਰੇ ‘ਤੇ ਹਨ, ਜਿੱਥੇ ਉਨ੍ਹਾਂ ਦੀ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਲ 2024 ਵਿੱਚ ਬਸ਼ਰ ਅਲ-ਅਸਦ ਦੀ ਹਕੂਮਤ ਦੇ ਪਤਨ ਤੋਂ ਬਾਅਦ ਸੀਰੀਆ ਦਾ ਦੌਰਾ ਕਰਨ ਵਾਲੇ ਮੈਕਰੋਂ ਪਹਿਲੇ ਵੱਡੇ ਪੱਛਮੀ ਨੇਤਾ ਹਨ। ਅਜਿਹੇ ‘ਚ ਇਸ ਤਰ੍ਹਾਂ ਦੇ ਸੀਰੀਅਲ ਬਲਾਸਟ ਹੋਣਾ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਕਿਤੇ ਇਹ ਧਮਾਕੇ ਰਾਸ਼ਟਰਪਤੀ ਮੈਕਰੋਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਜੋਂ ਤਾਂ ਨਹੀਂ ਕੀਤੇ ਗਏ। ਫਿਲਹਾਲ ਇਸ ਪਿੱਛੇ ਦੇ ਅਸਲ ਕਾਰਨ ਤਾਂ ਜਾਂਚ ਮਗਰੋਂ ਹੀ ਸਾਹਮਣੇ ਆ ਸਕਣਗੇ।

