The public goes hungry, the government remains silent… Is this the ‘New India’? — Jairam Ramesh
ਜਨਤਾ ਭੁੱਖੀ ਰਹੇ, ਸਰਕਾਰ ਚੁੱਪ ਰਹੇ… ਕੀ ਇਹ ਹੈ ਨਵਾਂ ਭਾਰਤ : ਜੈਰਾਮ ਰਮੇਸ਼
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਕਾਂਗਰਸ ਨੇ ਖਾਣ ਵਾਲੇ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਮਹਿੰਗਾਈ ਨੇ ਮੱਧਮ ਵਰਗ ਅਤੇ ਗਰੀਬਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਪਰ ‘ਚੰਗੇ ਦਿਨ’ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਚੁੱਪ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ 1977 ਦੀ ਹਿੰਦੀ ਫਿਲਮ “ਹਮ ਕਿਸੇ ਸੇ ਕੰਮ ਨਹੀਂ” ਦੇ ਇਕ ਮਸ਼ਹੂਰ ਗੀਤ ਦਾ ਹਵਾਲਾ ਦਿੰਦੇ ਹੋਏ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਲਿਖਿਆ,”ਤੁਹਾਡੇ ਵਾਅਦੇ ਦਾ ਕੀ ਹੋਇਆ? ਤੁਹਾਡੀ ਸਹੁੰ, ਤੁਹਾਡਾ ਇਰਾਦਾ?” ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਮਹੀਨੇ ਮਸਾਲਿਆਂ ਦੀਆਂ ਕੀਮਤਾਂ ‘ਚ 10 ਤੋਂ 25 ਫੀਸਦੀ ਦਾ ਵਾਧਾ ਹੋਇਆ ਹੈ। ਕਾਂਗਰਸ ਜਨਰਲ ਸਕੱਤਰ ਦੇ ਅਨੁਸਾਰ, ਛੋਟੀ ਇਲਾਇਚੀ ਦੀ ਕੀਮਤ 4,000 ਰੁਪਏ ਤੋਂ 4,400 ਰੁਪਏ ਪ੍ਰਤੀ ਕਿਲੋਗ੍ਰਾਮ, ਵੱਡੀ ਇਲਾਇਚੀ ਦੀ ਕੀਮਤ 2,400 ਰੁਪਏ ਤੋਂ 2,800 ਰੁਪਏ ਅਤੇ ਜੀਰੇ ਦੀ ਕੀਮਤ 360 ਰੁਪਏ ਤੋਂ 400 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਾਵਿਤਰੀ ਦੀ ਕੀਮਤ ਵੀ 2,500 ਰੁਪਏ ਤੋਂ ਵਧ ਕੇ 3,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਰਮੇਸ਼ ਨੇ ਦਾਅਵਾ ਕੀਤਾ ਕਿ ਅਰਹਰ ਦੀ ਦਾਲ ਦੀ ਕੀਮਤ 100 ਰੁਪਏ ਤੋਂ ਵਧ ਕੇ 130 ਰੁਪਏ ਪ੍ਰਤੀ ਕਿਲੋਗ੍ਰਾਮ, ਛੋਲਿਆਂ ਦੀ ਦਾਲ 70 ਰੁਪਏ ਤੋਂ ਵਧ ਕੇ 100 ਰੁਪਏ ਅਤੇ ਉੜਦ ਦੀ ਦਾਲ 120 ਰੁਪਏ ਤੋਂ ਵਧ ਕੇ 140 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰ੍ਹੋਂ ਦੇ ਤੇਲ ਦੀ ਕੀਮਤ 190 ਰੁਪਏ ਤੋਂ ਵਧ ਕੇ 210 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਸਫੋਲਾ ਤੇਲ ਦੀ ਕੀਮਤ 240 ਰੁਪਏ ਤੋਂ ਵਧ ਕੇ 280 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪਿਆਜ਼ ਦੀਆਂ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਰਮੇਸ਼ ਨੇ ਦਾਅਵਾ ਕੀਤਾ ਕਿ ਜੂਨ ਤੋਂ ਸਤੰਬਰ ਦੌਰਾਨ ਇਸ ਦੀ ਅਖਿਲ ਭਾਰਤੀ ਔਸਤ ਪਰਚੂਨ ਕੀਮਤ 29.50 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 53.78 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜੋ ਕਿ ਲਗਭਗ 82.3 ਫੀਸਦੀ ਦਾ ਵਾਧਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਧਦੀ ਮਹਿੰਗਾਈ ਗਰੀਬ ਪਰਿਵਾਰਾਂ ਲਈ ਦਾਲਾਂ ਅਤੇ ਹੋਰ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣਾ ਮੁਸ਼ਕਲ ਬਣਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ‘ਤੇ ਮਹਿੰਗਾਈ ਦੇ ਮੁੱਦੇ ‘ਤੇ ਚੁੱਪ ਰਹਿਣ ਦਾ ਦੋਸ਼ ਲਗਾਉਂਦੇ ਹੋਏ ਰਮੇਸ਼ ਨੇ ਕਿਹਾ,”ਦੇਸ਼ ਪੁੱਛ ਰਿਹਾ ਹੈ, ‘ਪ੍ਰਧਾਨ ਮੰਤਰੀ ਜੀ, ‘ਅੱਛੇ ਦਿਨ’ ਕਿੱਥੇ ਗਏ? ਕੀ ਉਹ ਸਿਰਫ਼ ਉਪਦੇਸ਼ਾਂ ‘ਚ ਹੀ ਰਹਿ ਗਏ ਹਨ?'” ਉਨ੍ਹਾਂ ਸਵਾਲ ਕੀਤਾ,”ਜਨਤਾ ਭੁੱਖੀ ਰਹੇ, ਸਰਕਾਰ ਚੁੱਪ ਰਹੇ… ਕੀ ਇਹੀ ਹੈ ਨਵਾਂ ਭਾਰਤ?”

