The truth behind the ‘hijacked’ plane has come to light! The ‘story’ turned out to be something else entirely
‘ਹਾਈਜੈਕ’ ਹੋਏ ਜਹਾਜ਼ ਦਾ ਸਾਹਮਣੇ ਆਇਆ ਸੱਚ ! ਕੁਝ ਹੋਰ ਹੀ ਨਿਕਲੀ ‘ਕਹਾਣੀ’
Dubai, (ਆਵਾਜ਼ਿ ਕੌਮ ਬਿਊਰੋ)-ਦੁਬਈ ਤੋਂ ਇਜ਼ਰਾਈਲ ਜਾ ਰਹੇ ‘ਫ਼ਲਾਈਦੁਬਈ’ ਦੇ ਜਹਾਜ਼ ਦੇ ਮਾਮਲੇ ‘ਚ ਅਹਿਮ ਖ਼ਬਰ ਸਾਹਮਣੇ ਆਈ ਹੈ। ਇਸ ਜਹਾਜ਼ ਦੇ ਹਾਈਜੈਕ ਹੋਣ ਦੀਆਂ ਖ਼ਬਰਾਂ ਸਿਰਫ਼ ਇਕ ਅਫ਼ਵਾਹ ਸਾਬਿਤ ਹੋਈਆਂ ਹਨ। ਇਜ਼ਰਾਈਲੀ ਮੀਡੀਆ ਅਤੇ ਸੁਰੱਖਿਆ ਅਧਿਕਾਰੀਆਂ ਅਨੁਸਾਰ, ਇਹ ਪੂਰਾ ਹੰਗਾਮਾ ਹਵਾ ਵਿਚਾਲੇ ਹੀ ਜਹਾਜ਼ ਦੇ ਦੋਵਾਂ ਪਾਇਲਟਾਂ ਵਿਚਾਲੇ ਹੋਈ ਆਪਸੀ ਝੜਪ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਾਇਲਟ ਕਾਕਪਿਟ ‘ਚ ਹੱਥੋਪਾਈ ਹੋ ਗਏ ਸਨ, ਜਿਸ ਕਾਰਨ ਇਹ ਸਾਰਾ ਬਖੇੜਾ ਖੜ੍ਹਾ ਹੋਇਆ। ਸੇ ਦੌਰਾਨ ਪਾਇਲਟ ਨੇ ਐਮਰਜੈਂਸੀ ਕੋਡ ਐਕਟੀਵੇਟ ਕਰ ਦਿੱਤਾ, ਜਿਸ ਮਗਰੋਂ ਖ਼ਦਸ਼ਾ ਜਤਾਇਆ ਜਾਣ ਲੱਗਾ ਕਿ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ। ਇਸ ਕਾਰਨ ਜਹਾਜ਼ ਨੂੰ ਸਾਊਦੀ ਅਰਬ ਦੇ ‘ਤਬੂਕ’ ਏਅਰਪੋਰਟ ‘ਤੇ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ ਤੇ ਜਹਾਜ਼ ‘ਚ ਸਵਾਰ 150 ਤੋਂ ਵੱਧ ਇਜ਼ਰਾਈਲੀ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਣਕਾਰੀ ਅਨੁਸਾਰ ਫਲਾਈਟ ਦੌਰਾਨ ਦੋਵਾਂ ਪਾਇਲਟਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤੇ ਦੋਵੇਂ ਹੱਥੋਪਾਈ ‘ਤੇ ਉਤਰ ਆਏ। ਇਸੇ ਝਗੜੇ ਦੌਰਾਨ Hijacking ਨਾਲ ਜੁੜਿਆ ਐਮਰਜੈਂਸੀ ਕੋਡ ਅਤੇ ਡਿਸਟ੍ਰੈੱਸ ਸਿਗਨਲ ਐਕਟਿਵ ਹੋ ਗਿਆ। ਸਿਗਨਲ ਮਿਲਦਿਆਂ ਹੀ ਇਜ਼ਰਾਈਲੀ ਏਅਰ ਫੋਰਸ ਨੇ ਆਪਣੇ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹੰਗਾਮੀ ਬੈਠਕ ਬੁਲਾ ਲਈ ਸੀ। ਹਾਲਾਂਕਿ ਅਸਲ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਹਾਜ਼ ਦੀ ਤਬੂਕ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਇਸ ਦੀ ਪੂਰੀ ਜਾਂਚ ਕੀਤੀ, ਜਿਸ ‘ਚ ਹਾਈਜੈਕਿੰਗ ਵਰਗਾ ਕੋਈ ਖ਼ਤਰਾ ਨਹੀਂ ਮਿਲਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਕ੍ਰੂ ਮੈਂਬਰ ਸੁਰੱਖਿਅਤ ਹਨ।

