The truth behind the Kulgam terror attack is exposed! The entire incident was captured on CCTV
ਕੁਲਗਾਮ ਅੱਤਵਾਦੀ ਹਮਲੇ ਦੀ ਖੁੱਲ੍ਹ ਗਈ ਪੋਲ ! CCTV ‘ਚ ਕੈਦ ਹੋਇਆ ਸਾਰਾ ਮੰਜ਼ਰ
ਕੁਲਗਾਮ (ਆਵਾਜ਼ਿ ਕੌਮ ਬਿਊਰੋ)-ਜੰਮੂ ਕਸ਼ਮੀਰ ਦੇ ਕੁਲਗਾਮ ’ਚ 11 ਨਵੰਬਰ ਨੂੰ ਸੀ. ਆਰ. ਪੀ. ਐੱਫ. ਦੇ ਜਵਾਨਾਂ ‘ਤੇ ਹੋਏ ਹਮਲੇ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ 2 ਅੱਤਵਾਦੀਆਂ ਉਮਰ ਨਿਸਾਰ ਡਾਰ ਤੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਲਤੀਫ ਭੱਟ ਨੇ ਹਮਲਾ ਕਰਨ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਸੀ। 10 ਨਵੰਬਰ ਨੂੰ ਦੋਵਾਂ ਨੇ ਮੀਰ ਬਾਜ਼ਾਰ, ਅਖਰਾਨ, ਹਬਲਿਸ਼ ਤੇ ਕਿਲਮ ਸਮੇਤ ਕਈ ਥਾਵਾਂ ਦਾ ਦੌਰਾ ਕੀਤਾ।ਮੰਨਿਆ ਜਾਂਦਾ ਹੈ ਕਿ ਇਸ ਦਾ ਮੰਤਵ ਸੰਭਾਵੀ ਨਿਸ਼ਾਨਿਆਂ ਦੀ ਪਛਾਣ ਕਰਨਾ ਤੇ ਸੁਰੱਖਿਆ ਫੋਰਸਾਂ ’ਤੇ ਹਮਲੇ ਦੀ ਯੋਜਨਾ ਬਣਾਉਣਾ ਸੀ। ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ’ਚ 10 ਤੇ 11 ਨਵੰਬਰ ਨੂੰ ਕਈ ਥਾਵਾਂ ‘ਤੇ ਉਨ੍ਹਾਂ ਦੀਆਂ ਸਰਗਰਮੀਆਂ ਦਰਜ ਕੀਤੀਆਂ ਗਈਆਂ ਹਨ। ਫੁਟੇਜ ’ਚ ਉਨ੍ਹਾਂ ਨੂੰ ਹਮਲੇ ਤੋਂ ਪਹਿਲਾਂ ਇਲਾਕੇ ਦੀ ਰੇਕੀ ਕਰਦੇ ਤੇ ਹਮਲੇ ਤੋਂ ਬਾਅਦ ਭੱਜਦੇ ਵਿਖਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਅੱਤਵਾਦੀ ਉਮਰ ਨਿਸਾਰ ਡਾਰ ਨੇ ਕਥਿਤ ਤੌਰ ’ਤੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਲਤੀਫ ਭੱਟ ਨੂੰ ਲੱਗਭਗ 6 ਮਹੀਨਿਆਂ ਲਈ ਸ਼ਰਨ ਦਿੱਤੀ ਸੀ। ਇਸ ਸਮੇਂ ਦੌਰਾਨ ਉਸ ਨੇ ਭੱਟ ਨੂੰ ਇਕ ਲੁਕਣ ਵਾਲੀ ਥਾਂ ਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ।

