Trump Claims: 9 Iranian Naval Ships Sunk, War Continues

Trump Claims: 9 Iranian Naval Ships Sunk, War Continues

ਟਰੰਪ ਦਾ ਵੱਡਾ ਦਾਅਵਾ: 9 ਈਰਾਨੀ ਨੇਵਲ ਜਹਾਜ਼ ਡੋਬੇ, ਜੰਗ ਜਾਰੀ

02 ਮਾਰਚ 2026, ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੀ ਜੰਗ ਬਾਰੇ ਵੱਡਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਨੇਵੀ ਨੇ 9 ਈਰਾਨੀ ਨੇਵਲ ਜਹਾਜ਼ ਸਮੁੰਦਰ ਵਿੱਚ ਡੋਬ ਦਿੱਤੇ ਹਨ। ਟਰੰਪ ਨੇ ਕਿਹਾ ਕਿ ਈਰਾਨ ਵਿੱਚ ਅਮਰੀਕੀ ਜੰਗੀ ਕਾਰਵਾਈਆਂ ਜਾਰੀ ਹਨ ਅਤੇ ਆਪਣੇ ਲੋਕਾਂ ਦੀ ਮੌਤ ਦਾ ਬਦਲਾ ਲੈਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਜੰਗ ਦੇ ਹਾਲਾਤ ਕਾਰਨ ਹੋਰ ਅਮਰੀਕੀ ਨਾਗਰਿਕਾਂ ਦੀਆਂ ਜਾਨਾਂ ਨੂੰ ਖ਼ਤਰਾ ਹੈ। ਜੰਗ ਦਾ ਤੀਜਾ ਦਿਨ ਵੀ ਵਿਗੜੇ ਹਾਲਾਤਾਂ ਨਾਲ ਬੀਤ ਰਿਹਾ ਹੈ ਜਿਸ ਵਿੱਚ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਈਰਾਨ ‘ਤੇ ਹਮਲੇ ਅਤੇ ਈਰਾਨ ਵੱਲੋਂ ਜਵਾਬੀ ਕਾਰਵਾਈਆਂ ਜਾਰੀ ਹਨ। ਇਸ ਜੰਗ ਨੇ ਮੱਧ ਪੂਰਬ ਵਿੱਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਚਿੰਤਾ ਵਧ ਗਈ ਹੈ।

ਟਰੰਪ ਦੇ ਬਿਆਨ ਨੇ ਵਿਸ਼ਵ ਪੱਧਰ ‘ਤੇ ਚਰਚਾ ਛੇੜ ਦਿੱਤੀ ਹੈ ਅਤੇ ਈਰਾਨ ਨੇ ਅਜੇ ਤੱਕ ਇਸ ਦੇ ਜਵਾਬ ਵਿੱਚ ਕੋਈ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਹੈ। ਜੰਗੀ ਹਾਲਾਤਾਂ ਕਾਰਨ ਖੇਤਰ ਵਿੱਚ ਰਹਿੰਦੇ ਭਾਰਤੀ ਪ੍ਰਵਾਸੀਆਂ ਲਈ ਵੀ ਚੁਣੌਤੀਆਂ ਵਧ ਗਈਆਂ ਹਨ।