USA: Woman survives despite two injections of poison! She kept snoring
ਅਮਰੀਕਾ : ਜ਼ਹਿਰ ਦੇ 2 ਟੀਕੇ ਲੱਗਣ ਦੇ ਬਾਵਜੂਦ ਬਚ ਗਈ ਮਹਿਲਾ ! ਮਾਰਦੀ ਰਹੀ ਘੁਰਾੜੇ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬੁੱਧਵਾਰ ਨੂੰ ਟੈਨੇਸੀ ਰਾਜ ਵਿੱਚ ਇੱਕ ਇਤਿਹਾਸਕ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਅਸਫਲ ਰਹੀ। 50 ਸਾਲਾ ਕ੍ਰਿਸਟੀ ਗੇਲ ਪਾਈਕ ਨੂੰ 1995 ਦੇ ਇੱਕ ਕਤਲਕਾਂਡ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਲਈ ਉਸ ਨੂੰ ਜ਼ਰਿਰ ਦੇ 2 ਟੀਕੇ ਲਗਾਏ ਗਏ ਪਰ ਫਿਰ ਵੀ ਉਸ ਜਾਨ ਨਹੀਂ ਨਿਕਲੀ। ਘੁਰਾੜੇ ਮਾਰ ਰਹੀ ਕ੍ਰਿਸਟਾ ਨੂੰ ਹਸਪਤਾਲ ਲਿਜਾਇਆ ਗਿਆ। ਮਾਹਿਰਾਂ ਨੇ ਇਸ ਮਾਮਲੇ ਨੂੰ ਬੇਮਿਸਾਲ ਦੱਸਿਆ ਹੈ। ਉਹ 200 ਸਾਲਾਂ ਵਿੱਚ ਟੈਨੇਸੀ ਵਿੱਚ ਫਾਂਸੀ ਦਿੱਤੀ ਜਾਣ ਵਾਲੀ ਪਹਿਲੀ ਔਰਤ ਬਣ ਜਾਂਦੀ, ਪਰ ਅਜਿਹਾ ਸੰਭਵ ਨਾ ਹੋ ਸਕਿਆ। ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਪੈਂਟੋਬਾਰਬਿਟਲ ਦੀਆਂ ਦੋ ਖੁਰਾਕਾਂ ਦਿੱਤੀਆਂ। ਗਵਾਹਾਂ ਦੇ ਅਨੁਸਾਰ ਪਾਈਕ ਨੂੰ ਸਟ੍ਰੈਚਰ ਨਾਲ ਬੰਨ੍ਹਿਆ ਹੋਇਆ ਸੀ। ਉਸਦੇ ਆਖਰੀ ਸ਼ਬਦ ਸਨ ਕਿ ਉਹ ਪਿਆਰ ਅਤੇ ਸ਼ਾਂਤੀ ਨਾਲ ਇਸ ਦੁਨੀਆਂ ਤੋਂ ਜਾ ਰਹੀ ਹੈ। ਹਾਲਾਂਕਿ ਟੀਕੇ ਲੱਗਣ ਤੋਂ ਬਾਅਦ ਵੀ ਉਹਜਾਗਦੀ ਰਹੀ। ਉਸਨੇ ਆਪਣਾ ਸਿਰ ਉੱਚਾ ਕੀਤਾ ਅਤੇ ਅਧਿਕਾਰੀਆਂ ਨੂੰ ਪੁੱਛਿਆ ਕਿ ਕੀ ਉਸਦਾ ਹੱਥ ਇਸ ਤਰ੍ਹਾਂ ਮਹਿਸੂਸ ਹੋਣਾ ਚਾਹੀਦਾ ਹੈ। ਦੂਜੀ ਖੁਰਾਕ ਤੋਂ ਬਾਅਦ ਵੀ ਉਸਨੂੰ ਉੱਚੀ-ਉੱਚੀ ਘੁਰਾੜੇ ਮਾਰਦੇ ਸੁਣਿਆ ਗਿਆ। ਫਿਰ ਉਸਨੂੰ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ। ਵਕੀਲਾਂ ਨੇ ਕਿਹਾ ਕਿ ਉਹ ਜ਼ਿੰਦਾ ਸੀ ਅਤੇ ਸਾਹ ਲੈ ਰਹੀ ਸੀ। ਮੌਤ ਦੀ ਸਜ਼ਾ ਦੇ ਮਾਹਰ ਰੌਬਿਨ ਮਹੇਰ ਨੇ ਇਸਨੂੰ ਇੱਕ ਵਿਲੱਖਣ ਅਤੇ ਬੇਮਿਸਾਲ ਘਟਨਾ ਕਿਹਾ। ਇੱਥੇ ਦੱਸ ਦਈਏ ਕਿ 18 ਸਾਲ ਦੀ ਉਮਰ ਵਿੱਚ ਪਾਈਕ ਨੇ ਨੌਕਸਵਿਲ ਦੇ ਇੱਕ ਨੌਕਰੀ ਸਿਖਲਾਈ ਕੇਂਦਰ ਵਿੱਚ ਇੱਕ ਸਹਿਪਾਠੀ, 19 ਸਾਲਾ ਕੋਲੀਨ ਸਲੇਮਰ ਦਾ ਕਤਲ ਕਰ ਦਿੱਤਾ ਸੀ। ਉਸਨੇ ਉਸ ‘ਤੇ ਚਾਕੂ ਅਤੇ ਪੱਥਰ ਨਾਲ ਹਮਲਾ ਕੀਤਾ। ਉਸਦੇ ਬੁਆਏਫ੍ਰੈਂਡ ਨੂੰ ਉਮਰ ਕੈਦ ਦੀ ਸਜ਼ਾ ਮਿਲੀ, ਜਦੋਂ ਕਿ ਪਾਈਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਪਾਈਕ ਦੇ ਸਮਰਥਕਾਂ ਨੇ ਉਸਦੀ ਉਮਰ, ਮਾਨਸਿਕ ਬਿਮਾਰੀ ਅਤੇ ਬਚਪਨ ਦੇ ਸ਼ੋਸ਼ਣ ਦਾ ਹਵਾਲਾ ਦਿੱਤਾ, ਪਰ ਅਦਾਲਤਾਂ ਨੇ ਸਜ਼ਾ ਨੂੰ ਬਰਕਰਾਰ ਰੱਖਿਆ। ਪਾਈਕ ਦੇ ਵਕੀਲਾਂ ਨੇ ਇੱਕ ਐਮਰਜੈਂਸੀ ਪਟੀਸ਼ਨ ਦਾਇਰ ਕੀਤੀ, ਜਿਸ ਵਿੱਚ ਦਲੀਲ ਦਿੱਤੀ ਗਈ ਕਿ ਇਹ ਇੱਕ ਜ਼ਾਲਮ ਸਜ਼ਾ ਸੀ। ਇਸ ਪੂਰੀ ਘਟਨਾ ਨੇ ਮੌਤ ਦੀ ਸਜ਼ਾ ਦੀ ਪ੍ਰਕਿਰਿਆ ਬਾਰੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਦਵਾਈ ਕੰਮ ਕਿਉਂ ਨਹੀਂ ਕਰ ਰਹੀ। ਪੀੜਤ ਦਾ ਪਰਿਵਾਰ ਅਜੇ ਵੀ ਉਡੀਕ ਕਰ ਰਿਹਾ ਹੈ, ਜਦੋਂ ਕਿ ਪਾਈਕ ਹਸਪਤਾਲ ਵਿੱਚ ਇਲਾਜ ਅਧੀਨ ਹੈ। ਟੈਨੇਸੀ ਸੂਬੇ ਦੇ ਕਾਨੂੰਨ ਮੁਤਾਬਕ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ ਕਿਸੇ ਕੈਦੀ ਨੂੰ ਸਿਰਫ਼ ਦੋ ਵਾਰ ਜ਼ਹਿਰ ਦਾ ਟੀਕਾ ਲਾਇਆ ਜਾ ਸਕਦਾ ਹੈ ਅਤੇ ਕ੍ਰਿਸਟਾ ਪਾਈਕ ਦੇ ਮਾਮਲੇ ਵਿਚ ਗਵਰਨਰ ਬਿਲ ਲੀ ਵੱਲੋਂ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੰਦਿਆਂ ਭਵਿੱਖ ਦੀ ਕਿਸੇ ਵੀ ਕਾਰਵਾਈ ’ਤੇ ਰੋਕ ਲਾ ਦਿੱਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਕ੍ਰਿਸਟਾ ਪਾਈਕ ਨੂੰ ਸਜ਼ਾ ਏ ਮੌਤ ਦਿੰਦਿਆਂ ਨੈਸ਼ਵਿਲ ਦੀ ਰਿਵਰਬੈਂਡ ਮੈਕਸੀਮਮ ਸਕਿਉਰਿਟੀ ਜੇਲ ਵਿਚ ਬੁੱਧਵਾਰ ਸ਼ਾਮ ਸਾਢੇ ਸੱਤ ਵਜੇ ਜਾਨਲੇਵਾ ਜ਼ਹਿਰ ਦੇ ਦੋ ਟੀਕੇ ਲਾਏ ਗਏ ਪਰ ਉਸ ਦੀ ਵਕੀਲ ਕੈਲੀ ਗਲੀਸਨ ਨੇ ਦਾਅਵਾ ਕੀਤਾ ਹੈ ਕਿ ਟੀਕੇ ਲੱਗਣ ਮਗਰੋਂ ਉਸ ਦੀ ਮੁਵੱਕਲ ਬੇਹੋਸ਼ੀ ਦੀ ਹਾਲਤ ਵਿਚ ਘੁਰਾੜੇ ਮਾਰ ਰਹੀ ਸੀ। ਉਧਰ ਅਟਾਰਨੀ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਟੈਨੇਸੀ ਦੇ ਜੇਲ ਵਿਭਾਗ ਵੱਲੋਂ ਹਰ ਕਾਨੂੰਨੀ ਹਦਾਇਤ ਦੀ ਪਾਲਣਾ ਕਰਦਿਆਂ ਜ਼ਹਿਰ ਦੇ ਟੀਕੇ ਲਾਏ।

