Use of pellet guns on protesters not a violation of human rights: CRPF
ਵਿਖਾਵਾਕਾਰੀਆਂ ’ਤੇ ਪੈਲੇਟ ਗੰਨ ਦੀ ਵਰਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ : CRPF
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਤ੍ਰਿਣਮੂਲ ਕਾਂਗਰਸ ਦੇ ਆਗੂ ਸਾਕੇਤ ਗੋਖਲੇ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿਚ ਵਿਖਾਵਾਕਾਰੀਆਂ ’ਤੇ ਪੈਲੇਟ ਗੰਨ ਦੀ ਵਰਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੈ। ਰਾਜ ਸਭਾ ਦੇ ਸਾਬਕਾ ਮੈਂਬਰ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਿਚ ਪੈਰਾਮਿਲਟਰੀ ਫੋਰਸਾਂ ਦਾ ਜਵਾਬ ਸੌਂਪਣਗੇ। ‘ਐਕਸ’ ’ਤੇ ਸਾਂਝੀ ਕੀਤੀ ਗਈ ਇਕ ਪੋਸਟ ਵਿਚ ਗੋਖਲੇ ਨੇ CRPF ਵਿਚ ਦਾਖਲ ਉਨ੍ਹਾਂ ਦੀ ‘ਸੂਚਨਾ ਦਾ ਅਧਿਕਾਰ’ (ਆਰ. ਟੀ. ਆਈ.) ਅਰਜ਼ੀ ਦੀ ਇਕ ਕਾਪੀ ਸਾਂਝੀ ਕੀਤੀ। ਇਸ ਅਰਜ਼ੀ ਵਿਚ ਉਨ੍ਹਾਂ ਨੇ 20 ਜੁਲਾਈ ਨੂੰ ਦਿੱਲੀ ਵਿਚ ਵਿਖਾਵਾਕਾਰੀਆਂ ’ਤੇ ਆਰ. ਏ. ਐੱਫ. ਵੱਲੋਂ ‘ਪੈਲੇਟ ਅਮਿਊਨੀਸ਼ਨ’ (ਛੱਰੇ ਵਾਲੀਆਂ ਗੋਲੀਆਂ) ਚਲਾਉਣ ਬਾਰੇ ਜਾਣਕਾਰੀ ਮੰਗੀ ਸੀ। ਉਸ ਦਿਨ ‘ਕਾਕਰੋਚ ਜਨਤਾ ਪਾਰਟੀ’ (ਕਾਜਪਾ) ਦੇ ਸੱਦੇ ’ਤੇ ਵਿਦਿਆਰਥੀਆਂ ਨੇ ਸੰਸਦ ਤੱਕ ਮਾਰਚ ਕੱਢਿਆ ਸੀ। ਗੋਖਲੇ ਨੇ ਕਿਹਾ,‘‘CRPF ਦਾ ਕਹਿਣਾ ਹੈ ਕਿ ਦਿੱਲੀ ਵਿਚ ਵਿਖਾਵਾਕਾਰੀਆਂ ’ਤੇ ਪੈਲੇਟ ਗੰਨ ਦੀ ਵਰਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੈ। ਮੈਂ ਆਰ. ਏ. ਐੱਫ. (ਜੋ ਸੀ. ਆਰ. ਪੀ. ਐੱਫ. ਦਾ ਹੀ ਇਕ ਹਿੱਸਾ ਹੈ) ਕੋਲ ਇਕ ਆਰ. ਟੀ. ਆਈ. ਅਰਜ਼ੀ ਦਾਖਲ ਕੀਤੀ ਸੀ, ਜਿਸ ਵਿਚ 20 ਜੁਲਾਈ ਨੂੰ ਜੰਤਰ-ਮੰਤਰ ’ਤੇ ਹੋਏ ਵਿਖਾਵੇ ਦੌਰਾਨ ਨਿਹੱਥੇ ਵਿਖਾਵਾਕਾਰੀਆਂ ’ਤੇ ਪੈਲੇਟ ਗੰਨ ਦੀ ਵਰਤੋਂ ਨਾਲ ਜੁੜੀ ਜਾਣਕਾਰੀ ਮੰਗੀ ਗਈ ਸੀ।’’

