“California Assembly Recognizes Vaisakhi as Significant Day in USA”
“ਅਮਰੀਕਾ ਵਿਚ ਕੈਲੀਫੋਰਨੀਆ ਅਸੈਂਬਲੀ ਨੇ ਵਿਸਾਖੀ ਨੂੰ ਮਹੱਤਵਪੂਰਨ ਦਿਨ ਵਜੋਂ ਦਿੱਤੀ ਮਾਨਤਾ”

16 ਅਪ੍ਰੈਲ 2026 ਚੰਡੀਗੜ੍ਹ/ਕੈਲੀਫੋਰਨੀਆ – ਅਮਰੀਕਾ ਵਿਚ ਵੱਡੀ ਖੁਸ਼ਖਬਰੀ ਆਈ ਹੈ। ਕੈਲੀਫੋਰਨੀਆ ਅਸੈਂਬਲੀ ਨੇ ਵਿਸਾਖੀ ਨੂੰ ਇੱਕ ਮਹੱਤਵਪੂਰਨ ਤੇ ਇਤਿਹਾਸਕ ਦਿਨ ਵਜੋਂ ਔਧਿਕਾਰਿਕ ਮਾਨਤਾ ਦੇ ਦਿੱਤੀ ਹੈ। ਅਸੈਂਬਲੀ ਮੈਂਬਰ ਜਸਮੀਤ ਕੌਰ ਬੱਸ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ 80 ਮੈਂਬਰਾਂ ਵਿਚੋਂ 76 ਨੇ ਸਮਰਥਨ ਦਿੱਤਾ, ਜਿਸ ਨਾਲ ਮਤਾ ਆਸਾਨੀ ਨਾਲ ਪਾਸ ਹੋ ਗਿਆ।
ਇਸ ਮਾਨਤਾ ਤੋਂ ਬਾਅਦ ਵਿਸਾਖੀ ਨੂੰ ਕੈਲੀਫੋਰਨੀਆ ਰਾਜ ਵਿਚ ਖਾਸ ਤੌਰ ਤੇ ਮਨਾਇਆ ਜਾਵੇਗਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਹਨ ਤੇ ਖਾਲਸਾ ਪੰਥ ਦੀ ਸਥਾਪਨਾ ਤੇ ਇਸ ਦੀ ਇਤਿਹਾਸਕ ਮਹੱਤਤਾ ਨੂੰ ਯਾਦ ਕੀਤਾ ਹੈ।
ਜਸਮੀਤ ਕੌਰ ਬੱਸ ਨੇ ਇਸ ਮਤੇ ਰਾਹੀਂ ਵਿਸਾਖੀ ਨੂੰ ਅਮਰੀਕੀ ਧਰਤੀ ਉੱਤੇ ਇੱਕ ਵੱਡੀ ਸਭਿਆਚਾਰਕ ਤੇ ਧਾਰਮਿਕ ਘਟਨਾ ਵਜੋਂ ਮਾਨਤਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਫੈਸਲੇ ਨਾਲ ਵਿਦੇਸ਼ਾਂ ਵਿਚ ਵੱਸਦੀਆਂ ਸਿੱਖ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ। ਇਹ ਮਾਨਤਾ ਖਾਲਸਾ ਸਾਜਨਾ ਦਿਵਸ ਨੂੰ ਵਿਸ਼ਵ ਪੱਧਰ ਤੇ ਹੋਰ ਵੀ ਮਜ਼ਬੂਤੀ ਨਾਲ ਉਜਾਗਰ ਕਰੇਗੀ।
