Vandalism at Trinamool Congress offices and the homes of a former MLA and a councillor
ਤ੍ਰਿਣਮੂਲ ਕਾਂਗਰਸ ਦੇ ਦਫ਼ਤਰਾਂ, ਸਾਬਕਾ ਵਿਧਾਇਕ ਤੇ ਕੌਂਸਲਰ ਦੇ ਘਰਾਂ ਦੀ ਭੰਨਤੋੜ
ਕੋਲਕਾਤਾ (ਆਵਾਜ਼ਿ ਕੌਮ ਬਿਊਰੋ)-ਦੱਖਣੀ ਕੋਲਕਾਤਾ ਦੇ ਜਾਦਵਪੁਰ ’ਚ ਤ੍ਰਿਣਮੂਲ ਕਾਂਗਰਸ ਦੇ ਦਫ਼ਤਰਾਂ, ਇਕ ਸਾਬਕਾ ਵਿਧਾਇਕ ਅਤੇ ਕੌਂਸਲਰ ਦੇ ਘਰਾਂ ਤੇ ਸੀ. ਪੀ. ਆਈ.(ਐੱਮ) ਵੱਲੋਂ ਬਣਾਏ ਗਏ ਸ਼ਹੀਦ ਸਮਾਰਕ ਦੀ ਕਥਿਤ ਭੰਨਤੋੜ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਇਸ ਘਟਨਾ ਪਿੱਛੇ ਭਾਜਪਾ ਵਰਕਰਾਂ ਦਾ ਹੱਥ ਹੈ। ਸੱਤਾਧਾਰੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ। ਜਾਦਵਪੁਰ ਦੇ ਸਾਬਕਾ ਵਿਧਾਇਕ ਦੇਬਾਬ੍ਰਤ ਮਜੂਮਦਾਰ ਨੇ ਦੋਸ਼ ਲਾਇਆ ਕਿ ਲੱਗਭਗ 100-150 ਵਿਅਕਤੀਆਂ ਦੇ ਇਕ ਗਰੁੱਪ ਨੇ ਬਿਜੈਗੜ੍ਹ ’ਚ ਉਨ੍ਹਾਂ ਦੇ ਨਿਵਾਸ ਵਿਖੇ ਹਮਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕਥਿਤ ਤੌਰ ’ਤੇ ਹਥਿਆਰਾਂ ਨਾਲ ਲੈਸ ਲੋਕਾਂ ਨੇ ਸ਼ਨੀਵਾਰ ਰਾਤ ਮੋਟਰਸਾਈਕਲਾਂ ’ਤੇ ਕਈ ਇਲਾਕਿਆਂ ’ਚੋਂ ਲੰਘਣ ਪਿੱਛੋਂ ਉਨ੍ਹਾਂ ਦੇ ਨਿਵਾਸ ਵਿਖੇ ਪਹੁੰਚਣ ਤੋਂ ਪਹਿਲਾਂ ਤ੍ਰਿਣਮੂਲ ਦੇ ਦਫ਼ਤਰਾਂ ਤੇ ਹੋਰ ਥਾਵਾਂ ਦੀ ਭੰਨਤੋੜ ਕੀਤੀ। ਵਾਰਡ ਨੰਬਰ 96 ਤੋਂ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਕੌਂਸਲਰ ਬਸੁੰਧਰਾ ਗੋਸਵਾਮੀ ਨੇ ਵੀ ਦੋਸ਼ ਲਾਇਆ ਕਿ ਮੋਟਰਸਾਈਕਲਾਂ ’ਤੇ ਸਵਾਰ ਲੋਕਾਂ ਨੇ ਉਨ੍ਹਾਂ ਦੇ ਘਰ ਦੀ ਭੰਨਤੋੜ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹਥਿਆਰਬੰਦ ਸਨ ਤੇ ਉਨ੍ਹਾਂ ਭਾਜਪਾ ਦੇ ਝੰਡੇ ਚੁੱਕੇ ਹੋਏ ਸਨ।

