37 workers die in Nigeria! People take to the streets to protest
ਨਾਈਜੀਰੀਆ ‘ਚ 37 ਮਜ਼ਦੂਰਾਂ ਦੀ ਮੌਤ ! ਵਿਰੋਧ ਪ੍ਰਦਰਸ਼ਨ ਕਰਨ ਉਤਰੇ ਲੋਕ
Niziria, (ਆਵਾਜ਼ਿ ਕੌਮ ਬਿਊਰੋ)-ਨਾਇਜੀਰੀਆ ‘ਚ ਪੁਲਸ ਨੇ ਸ਼ੁੱਕਰਵਾਰ ਨੂੰ ਦਰਜਨਾਂ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜੋ ਹਿਰਾਸਤ ਵਿਚ 37 ਮਾਈਨਰਾਂ (ਖਣਿਜ ਮਜ਼ਦੂਰਾਂ) ਦੀ ਮੌਤ ਦੇ ਵਿਰੋਧ ਵਿਚ ਇਕੱਠੇ ਹੋਏ ਸਨ। ਨਾਇਜਰ ਦੇ ਗਵਰਨਰ ਮੁਹੰਮਦ ਉਮਰੂ ਬਾਗੋ ਨੇ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਦੇ ਸ਼ੱਕ ਵਿਚ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤੇ ਗਏ ਮਾਈਨਰਾਂ ਦੀ ਹਿਰਾਸਤ ਵਿਚ ਮੌਤ ਹੋ ਗਈ। ਸਿਵਲ ਡਿਫੈਂਸ ਕਾਰਪਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਇਕ ਸ਼ੱਕੀ ਬੀਮਾਰੀ ਫੈਲਣ ਨਾਲ ਹੋਈ ਹੈ ਪਰ ਬਚੇ ਹੋਏ ਲੋਕਾਂ ਨੇ ਦੱਸਿਆ ਕਿ ਮਾਈਨਰਾਂ ਦੀ ਮੌਤ ਸਾਹ ਘੁੱਟਣ ਨਾਲ ਹੋਈ ਹੈ। ਮਾਈਨਰਾਂ ਦੇ ਰਿਸ਼ਤੇਦਾਰਾਂ ਸਮੇਤ ਦਰਜਨਾਂ ਨੌਜਵਾਨ ਸ਼ੁੱਕਰਵਾਰ ਨੂੰ ਸਿਵਲ ਡਿਫੈਂਸ ਕਾਰਪਸ ਦੇ ਦਫ਼ਤਰ ਨੇੜੇ ਇਕੱਠੇ ਹੋਏ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕੁਝ ਮਾਈਨਰਾਂ ਵਲੋਂ ਅਧਿਕਾਰੀਆਂ ’ਤੇ ਪਹਿਲਾਂ ਕੀਤੇ ਗਏ ਹਮਲਿਆਂ ਦੇ ਬਦਲੇ ਵਿਚ ਇਹ ਹੱਤਿਆ ਕੀਤੀ ਗਈ ਹੈ। ਨਾਇਜੀਰੀਆ ਸਰਕਾਰ ਨੇ ਸ਼ੁੱਕਰਵਾਰ ਨੂੰ ਨਾਇਜਰ ਸੂਬੇ ਦੇ ਸਿਵਲ ਡਿਫੈਂਸ ਕਾਰਪਸ ਦੇ ਕਮਾਂਡੈਂਟ ਨੂੰ ਮੁਅੱਤਲ ਕਰ ਦਿੱਤਾ।

