Aliens appeared in Iran amidst the war! Video goes viral worldwide
ਜੰਗ ਵਿਚਾਲੇ ਇਰਾਨ ‘ਚ ਆ ਗਏ Alien ! ਪੂਰੀ ਦੁਨੀਆ ‘ਚ ਵਾਇਰਲ ਹੋਈ ਵੀਡੀਓ
Tehran, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਪੈਂਟਾਗਨ ਵੱਲੋਂ ਯੂ.ਐੱਫ.ਓ. ਨਾਲ ਸਬੰਧਿਤ ਫਾਈਲਜ਼ ਰਿਲੀਜ਼ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਦੁਨੀਆ ਭਰ ‘ਚ ਸਪੇਸ ਤੇ ਏਲੀਅਨ ਲਾਈਫ ‘ਚ ਰੁਚੀ ਰੱਖਣ ਵਾਲੇ ਲੋਕਾਂ ਦੀ ਐਕਸਾਈਟਮੈਂਟ ਕਾਫ਼ੀ ਵਧੀ ਹੈ। ਇਸੇ ਦੌਰਾਨ ਜਦੋਂ ਅਮਰੀਕਾ-ਇਰਾਨ ਵਿਚਾਲੇ ਜੰਗ ਚੱਲ ਰਹੀ ਹੈ ਤਾਂ 20 ਸਤੰਬਰ 2026 ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਆਸਮਾਨ ‘ਚ ਰੰਗ-ਬਿਰੰਗੀਆਂ ਰਹੱਸਮਈ ਲਾਈਟਾਂ ਵਾਲੀ ਇੱਕ ਉੱਡਦੀ ਹੋਈ ਵਸਤੂ (UFO) ਦੇਖੀ ਗਈ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਮਗਰੋਂ ਲੋਕਾਂ ‘ਚ ਇਸ ਘਟਨਾ ਬਾਰੇ ਭਾਰੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਘਟਨਾ ਨੇ ਕਰੀਬ 50 ਸਾਲ ਪਹਿਲਾਂ 1976 ‘ਚ ਤਹਿਰਾਨ ‘ਚ ਵਾਪਰੀ ਪ੍ਰਸਿੱਧ ਯੂ.ਐੱਫ.ਓ. ਘਟਨਾ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ। 20 ਸਤੰਬਰ ਦੀ ਸ਼ਾਮ ਨੂੰ ਤਹਿਰਾਨ ਦੇ ਆਜ਼ਾਦੇਗਾਨ ਐਕਸਪ੍ਰੈਸਵੇਅ ਦੇ ਨੇੜੇ ਆਸਮਾਨ ‘ਚ ਇੱਕ ਚਮਕਦਾਰ ਤੇ ਰੰਗ-ਬਿਰੰਗੀਆਂ ਲਾਈਟਾਂ ਵਾਲੀ ਵਸਤੂ ਬਿਨਾਂ ਕਿਸੇ ਆਵਾਜ਼ ਦੇ ਮੰਡਰਾਉਂਦੀ ਦੇਖੀ ਗਈ। ਇਰਾਨੀ ਅਧਿਕਾਰੀਆਂ ਨੇ ਅਜੇ ਤੱਕ ਇਸ ਵੀਡੀਓ ਜਾਂ ਕਿਸੇ ਖ਼ਤਰੇ ‘ਤੇ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਇਸ ਨੂੰ ਡਰੋਨ, ਜਾਸੂਸੀ ਜਹਾਜ਼ ਜਾਂ ਫਿਰ ਏਲੀਅਨਜ਼ ਯੂ.ਐੱਫ.ਓ. ਨਾਲ ਜੋੜ ਕੇ ਦੇਖ ਰਹੇ ਹਨ, ਪਰ ਕਿਸੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਘਟਨਾ 1976 ‘ਚ ਤਹਿਰਾਨ ‘ਚ ਵਾਪਰੀ ਇੱਕ ਬਹੁਤ ਹੀ ਮਸ਼ਹੂਰ UFO ਘਟਨਾ ਵਰਗੀ ਦੱਸੀ ਜਾ ਰਹੀ ਹੈ, ਜਦੋਂ ਸਤੰਬਰ 1976 ਵਿੱਚ ਤਹਿਰਾਨ ਦੇ ਆਸਮਾਨ ‘ਚ ਚਮਕਦਾਰ ਵਸਤੂ ਦੇਖੇ ਜਾਣ ਤੋਂ ਬਾਅਦ ਇਰਾਨੀ ਹਵਾਈ ਸੈਨਾ ਦੇ F-4 ਫੈਂਟਮ ਲੜਾਕੂ ਜਹਾਜ਼ਾਂ ਨੂੰ ਜਾਂਚ ਲਈ ਭੇਜਿਆ ਗਿਆ ਸੀ। ਜਿਵੇਂ ਹੀ ਇਹ ਜਹਾਜ਼ ਉਸ ਵਸਤੂ ਦੇ ਨੇੜੇ ਪਹੁੰਚੇ, ਤਾਂ ਜਹਾਜ਼ ਦੇ ਕਮਿਊਨੀਕੇਸ਼ਨ ਇੰਸਟ੍ਰੂਮੈਂਟ ਅਤੇ ਮਿਜ਼ਾਈਲ ਕੰਟਰੋਲ ਸਿਸਟਮ ਅਚਾਨਕ ਬੰਦ ਹੋ ਗਏ ਸਨ। ਅਮਰੀਕੀ ਸਰਕਾਰ ਦੀ ਡੀਕਲਾਸੀਫਾਈਡ ਰਿਪੋਰਟ ‘ਚ ਇਸ ਘਟਨਾ ਨੂੰ ਦਰਜ ਕੀਤਾ ਗਿਆ ਸੀ, ਹਾਲਾਂਕਿ ਬਾਅਦ ‘ਚ ਕੁਝ ਵਿਗਿਆਨੀਆਂ ਨੇ ਇਸ ਨੂੰ ਜੂਪੀਟਰ ਜਾਂ ਉਲਕਾ ਪਿੰਡ ਦੀ ਰੋਸ਼ਨੀ ਹੋਣ ਦਾ ਵੀ ਖ਼ਦਸ਼ਾ ਜਤਾਇਆ ਸੀ। ਜ਼ਿਕਰਯੋਗ ਹੈ ਕਿ ਇਹ ਰਹੱਸਮਈ ਲਾਈਟਾਂ ਅਜਿਹੇ ਸਮੇਂ ਦੇਖੀਆਂ ਗਈਆਂ ਹਨ, ਜਦੋਂ ਇਰਾਨ, ਅਮਰੀਕਾ ਅਤੇ ਮਿਡਲ ਈਸਟ ‘ਚ ਫੌਜੀ ਤਣਾਅ ਕਾਫ਼ੀ ਵਧਿਆ ਹੋਇਆ ਹੈ। ਖੇਤਰੀ ਤਣਾਅ ਦੇ ਚਲਦਿਆਂ ਆਸਮਾਨ ‘ਚ ਅਜਿਹੀਆਂ ਗਤੀਵਿਧੀਆਂ ਨੇ ਆਮ ਲੋਕਾਂ ਅਤੇ ਰੱਖਿਆ ਮਾਹਿਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

