Iran claims to have destroyed a US radar; US military shoots down 2 drones
ਇਰਾਨ ਦਾ ਅਮਰੀਕੀ ਰਾਡਾਰ ਤਬਾਹ ਕਰਨ ਦਾ ਦਾਅਵਾ ! ਅਮਰੀਕੀ ਫੌਜ ਨੇ ਡੇਗੇ 2 ਡਰੋਨ
Tehran, (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਬਹਿਰੀਨ ਵੱਲ ਦਾਗੇ ਗਏ ਇਰਾਨ ਦੇ 2 ਡਰੋਨਾਂ ਨੂੰ ਨਸ਼ਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਰਾਨ ਦੇ ਨੀਮ-ਫ਼ੌਜੀ ਬਲ ਰੈਵੋਲਿਊਸ਼ਨਰੀ ਗਾਰਡ ਨੇ ਬਹਿਰੀਨ ’ਚ ਸਥਾਪਿਤ ਅਗਾਊਂ ਚਿਤਾਵਨੀ ਦੇਣ ਵਾਲੀ ਅਮਰੀਕੀ ਰਾਡਾਰ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ। ਰੈਵੋਲਿਊਸ਼ਨਰੀ ਗਾਰਡ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਹੋਰਮੁਜ਼ ਸਟ੍ਰੇਟ ’ਚੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਇਕ ਟੈਂਕਰ ਬਾਰੂਦੀ ਸੁਰੰਗ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਉਸ ’ਚ ਧਮਾਕਾ ਹੋ ਗਿਆ। ਹਾਲਾਂਕਿ, ਆਈ. ਆਰ. ਜੀ. ਦੇ ਦੋਵਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ ਹੈ। ਉਧਰ ਅਮਰੀਕੀ ਫੌਜ ਨੇ ਦੱਸਿਆ ਕਿ ਉਸ ਨੇ ਬਹਿਰੀਨ ਵੱਲ ਆ ਰਹੇ ਇਰਾਨ ਦੇ 2 ਹਮਲਾਵਰ ਡਰੋਨਾਂ ਨੂੰ ਡੇਗ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਇਰਾਨ ਵੱਲੋਂ ਬਹਿਰੀਨ ’ਚ ਆਪਣੇ ਰਾਡਾਰ ਨੂੰ ਤਬਾਹ ਕਰਨ ਦੇ ਦਾਅਵੇ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ।

