Ukraine launched 1,200 drones at Russia overnight
ਯੂਕ੍ਰੇਨ ਨੇ ਰਾਤ ਭਰ ਰੂਸ ’ਤੇ ਦਾਗੇ 1,200 ਡਰੋਨ
ਕੀਵ (ਆਵਾਜ਼ਿ ਕੌਮ ਬਿਊਰੋ)-ਯੂਕ੍ਰੇਨ ਨੇ ਰਾਤ ਭਰ ਰੂਸ ਦੇ ਟਿਕਾਣਿਆਂ ’ਤੇ ਕਰੀਬ 1,200 ਡਰੋਨਾਂ ਨਾਲ ਹਮਲਾ ਕੀਤਾ, ਜੋ ਕਰੀਬ ਪੰਜ ਸਾਲ ਪਹਿਲਾਂ ਜੰਗ ਸ਼ੁਰੂ ਹੋਣ ਤੋਂ ਬਾਅਦ ਉਸ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ’ਚੋਂ ਇਕ ਹੈ। ਉਧਰ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਤੜਕੇ ਦਰਮਿਆਨ ਯੂਕ੍ਰੇਨ ਦੇ ਲੰਬੀ ਦੂਰੀ ਦੇ 1,198 ਡਰੋਨ ਡੇਗ ਦਿੱਤੇ। ਹਾਲਾਂਕਿ, ਸਥਾਨਕ ਅਧਿਕਾਰੀਆਂ ਅਨੁਸਾਰ, ਰੂਸ ਦੇ 3 ਖੇਤਰਾਂ ’ਚ ਹੋਏ ਹਮਲਿਆਂ ’ਚ 12 ਸਾਲਾ ਇਕ ਬੱਚੇ ਸਮੇਤ 7 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਉਧਰ ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਰਾਤ ਭਰ ਯੂਕ੍ਰੇਨ ’ਤੇ 117 ਡਰੋਨਾਂ ਨਾਲ ਹਮਲਾ ਕੀਤਾ, ਜਿਸ ’ਚ 17 ਸਾਲਾ ਨਾਬਾਲਗ ਸਮੇਤ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾ ਅਨੁਸਾਰ, ਸ਼ੁੱਕਰਵਾਰ ਨੂੰ ਦੱਖਣੀ ਜ਼ਾਪੋਰੀਜ਼ੀਆ ’ਤੇ ਰੂਸ ਦੇ ਇਕ ਹਮਲੇ ’ਚ 5 ਬੱਚਿਆਂ ਸਮੇਤ 13 ਲੋਕ ਜ਼ਖਮੀ ਹੋ ਗਏ।

