Car hits man out for a night walk; he dies
ਰਾਤ ਨੂੰ ਸੈਰ ਕਰਦੇ ਵਿਅਕਤੀ ’ਚ ਮਾਰੀ ਗੱਡੀ, ਮੌਤ
ਫਾਜ਼ਿਲਕਾ (ਆਵਾਜ਼ਿ ਕੌਮ ਬਿਊਰੋ)-ਉਪ-ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਖੂਈ ਖੇੜਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੇ ਭਤੀਜੇ ਵਿਚ ਗੱਡੀ ਮਾਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਭੀਮਸੈਨ ਵਾਸੀ ਪਿੰਡ ਖਿੱਪਾਂ ਵਾਲੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਤੀਜਾ ਘਰ ਤੋਂ ਰੋਟੀ ਖਾ ਕੇ ਆਜਮਵਾਲਾ ਰੋਡ ਵੱਲ ਘੁੰਮਣ ਲਈ ਗਏ ਸਨ। ਜਿੱਥੇ ਉਹ ਪੈਟਰੋਲ ਪੰਪ ਤੋਂ ਪਾਣੀ ਪੀਣ ਲਈ ਰੁਕ ਗਏ। ਜਦੋਂ ਉਹ ਥੋੜ੍ਹੀ ਦੂਰ ਅੱਗੇ ਆਏ ਤਾਂ ਪਿੱਛੋਂ ਇਕ ਕਾਰ ਆਈ, ਜਿਸ ਨੇ ਤੇਜ਼ ਰਫ਼ਤਾਰ ਨਾਲ ਉਸ ਦੇ ਭਤੀਜੇ ਵਿਜੈ ਕੁਮਾਰ ਵਿਚ ਮਾਰੀ। ਇਸ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਗੱਡੀ ਚਾਲਕ ਕਾਲੂ ਰਾਮ ਵਾਸੀ ਪਿੰਡ ਰਾਮਕੋਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

