Police gun down the person who opened fire at a hotel in an encounter! He had claimed the lives of 5 people
ਹੋਟਲ ‘ਚ ਫਾਇਰਿੰਗ ਕਰਨ ਵਾਲੇ ਨੂੰ ਪੁਲਸ ਨੇ ਐਨਕਾਊਂਟਰ ‘ਚ ਕਰ’ਤਾ ਢੇਰ ! 5 ਲੋਕਾਂ ਦੀ ਲਈ ਸੀ ਜਾਨ
ਗੁਹਾਟੀ (ਆਵਾਜ਼ਿ ਕੌਮ ਬਿਊਰੋ)-ਗੁਹਾਟੀ ਦੇ ਇਕ ਹੋਟਲ ‘ਚ ਗੋਲੀਬਾਰੀ ਦੀ ਘਟਨਾ ਦਾ ਮੁੱਖ ਦੋਸ਼ੀ ਬੁੱਧਵਾਰ ਨੂੰ ਸ਼ਿਵਸਾਗਰ ਜ਼ਿਲ੍ਹੇ ‘ਚ ਪੁਲਸ ਹਿਰਾਸਤ ਤੋਂ ਦੌੜਣ ਦੀ ਕੋਸ਼ਿਸ਼ ਦੌਰਾਨ ਮੁਕਾਬਲੇ ‘ਚ ਮਾਰਿਆ ਗਿਾ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗੁਹਾਟੀ ਦੇ ਇਕ ਹੋਟਲ ‘ਚ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਜਾਨ ਗਈ ਸੀ। ਸੀਨੀਅਰ ਪੁਲਸ ਸੁਪਰਡੈਂਟ (ਐੱਸਐੱਸਪੀ) ਪਾਪੋਰੀ ਚੇਤੀਆ ਨੇ ਦੱਸਿਆ ਕਿ ਮੁਕਾਬਲਾ ਗੌਰੀਸਾਗਰ ਇਲਾਕੇ ‘ਚ ਉਸ ਸਮੇਂ ਹੋਇਆ, ਜਦੋਂ ਦੋਸ਼ੀ ਨੇ ਇਕ ਹੋਰ ਮਾਮਲੇ ਦੇ ਸਿਲਸਿਲੇ ‘ਚ ਸ਼ਿਵਸਾਗਰ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਘਣਕਾਂਤ ਗੋਗੋਈ (34) ਨੂੰ ਗੋਲੀਬਾਰੀ ਦੇ ਮਾਮਲੇ ‘ਚ ਗੁਹਾਟੀ ਦੀ ਇਕ ਅਦਾਲਤ ਵਲੋਂ ਨਿਆਇਕ ਹਿਰਾਸਤ ‘ਚ ਭੇਜੇ ਜਾਣ ਦੇ ਕੁਝ ਹੀ ਘੰਟਿਆਂ ਬਾਅਦ ਮੰਗਲਵਾਰ ਨੂੰ ਸ਼ਿਵਸਾਗਰ ਪੁਲਸ ਨੇ 2024 ਦੇ ਇਕ ਬੈਂਕ ਧੋਖਾਧੜੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਐੱਸਐੱਸਪੀ ਚੇਤੀਆ ਨੇ ਕਿਹਾ,”ਉਹ ਕਈ ਤਰ੍ਹਾਂ ਦੇ ਹਥਿਆਰ ਚਲਾਉਣ ‘ਚ ਮਾਹਰ ਸੀ। ਜਦੋਂ ਉਹ ਟਾਇਲਟ ਲਈ ਪੁਲਸ ਵਾਹਨ ਤੋਂ ਹੇਠਾਂ ਉਤਰਿਆ ਤਾਂ ਉਸ ਨੇ ਸਾਡੇ ਜਾਂਚ ਅਧਿਕਾਰੀ ਦਾ ਸਰਕਾਰੀ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਸ਼ਈ ਨਾਲ ਹੱਥੋਪਾਈ ਹੋਈ, ਜਿਸ ‘ਚ ਸਾਡਾ ਅਧਿਕਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਆਪਣੇ ਅਧਿਕਾਰੀ ਦੀ ਜਾਨ ਬਚਾਉਣ ਲਈ ਸ਼ਿਵਸਾਗਰ ਸਦਰ ਪੁਲਸ ਥਾਣੇ ਦੇ ਇੰਚਾਰਜ ਅਧਿਕਾਰੀ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀਐੱਸਓ) ਨੂੰ ਗੋਲੀ ਚਲਾਉਣੀ ਪਈ।” ਐੱਸਐੱਸਪੀ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਏ ਗੋਗੋਈ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚੇਤੀਆ ਨੇ ਦੱਸਿਆ ਕਿ ਜ਼ਖਮੀ ਪੁਲਸ ਅਧਿਕਾਰੀ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਐੱਸਐੱਸਪੀ ਨੇ ਕਿਹਾ,”ਗੋਗੋਈ ਅਪਰਾਧਿਕ ਮਾਨਸਿਕਤਾ ਵਾਲਾ ਵਿਅਕਤੀ ਸੀ। ਉਹ ਸਾਡੇ ਅਧਿਕਾਰੀਆਂ ਲਈ ਖ਼ਤਰਾ ਸੀ। ਨਿੱਜੀ ਸੁਰੱਖਿਆ ਅਧਿਕਾਰੀ ਨੂੰ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਦੀ ਰੱਖਿਆ ਲਈ ਗੋਲੀ ਚਲਾਉਣੀ ਪਈ।” ਗੋਲੀਬਾਰੀ ਦੇ ਬੋਰਾ ਸਰਵਿਸ ਇਲਾਕੇ ‘ਚ ਸਥਿਤ ‘ਹੋਟਲ ਬਿਲਾਸ ਇਨ’ ‘ਚ 26 ਅਕਤੂਬਰ ਦੀ ਰਾਤ ਨੂੰ ਹੋਟਲ ਦੇ ਪ੍ਰਬੰਧਨ ਨੂੰ ਲੈ ਕੇ ਜਾਇਦਾਦ ਦੇ ਮਾਲਕਾਂ ਅਤੇ ਪੱਟਾਧਾਰਕਾਂ ਵਿਚਾਲੇ ਹੋਏ ਵਿਵਾਦ ਦੌਰਾਨ ਗੋਲੀਬਾਰੀ ਦੀ ਘਟਨਾ ਹੋਈ ਸੀ। ਇਸ ‘ਚ ਇਕ ਕਾਰੋਬਾਰੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਸੀ। ਘਟਨਾ ਦੇ ਤੁਰੰਤ ਬਾਅਦ ਪੱਟਾਧਾਰਕ ਗੋਗੋਈ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਕੋਲੋਂ ਇਕ ਲਾਇਸੈਂਸੀ .32-ਬੋਰ ਦੀ ਪਿਸਤੌਲ ਜ਼ਬਤ ਕੀਤੀ ਗਈ, ਜਿਸ ਦਾ ਇਸਤੇਮਾਲ ਇਸ ਅਪਰਾਧ ‘ਚ ਕੀਤਾ ਗਿਆ ਸੀ।

