25,000 cartridges seized ahead of Assembly elections! 5 people, including 1 woman, arrested from Rohtak
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੜੇ ਗਏ 25,000 ਕਾਰਤੂਸ ! 1 ਔਰਤ ਸਣੇ 5 ਲੋਕ ਰੋਹਤਕ ਤੋਂ ਗ੍ਰਿਫ਼ਤਾਰ
ਬਹਾਦਰਗੜ੍ਹ (ਆਵਾਜ਼ਿ ਕੌਮ ਬਿਊਰੋ)- ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਰੋਹਤਕ ਦੀ ਇਕ ਟੀਮ ਨੇ ਹਰਿਆਣਾ ’ਚ ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ’ਤੇ ਰੋਹੜ ਟੋਲ ਨੇੜੇ 2 ਕਾਰਾਂ ’ਚੋਂ 32 ਤੇ 315 ਬੋਰ ਦੇ 25 ਹਜ਼ਾਰ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਕਾਰ ’ਚ ਸਵਾਰ ਇਕ ਔਰਤ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਐੱਸ.ਟੀ.ਐੱਫ. ਰੋਹਤਕ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ’ਚ ਵੱਡੀ ਮਾਤਰਾ ’ਚ ਕਾਰਤੂਸ ਲਿਜਾਏ ਜਾ ਰਹੇ ਹਨ। ਡੀ.ਐੱਸ.ਪੀ. ਸ਼ਮਸ਼ੇਰ ਦਹੀਆ ਤੇ ਇੰਸਪੈਕਟਰ ਯੋਗੇਂਦਰ ਦਹੀਆ ਦੀ ਅਗਵਾਈ ਹੇਠ ਟੀਮ ਨੇ ਦਿੱਲੀ-ਰੋਹੜ ਨੈਸ਼ਨਲ ਹਾਈਵੇਅ ’ਤੇ ਰੋਹੜ ਟੋਲ ਨੇੜੇ ਨਿਗਰਾਨੀ ਸ਼ੁਰੂ ਕੀਤੀ। ਇਸ ਦੌਰਾਨ 2 ਸ਼ੱਕੀ ਕਾਰਾਂ ਨੂੰ ਰੋਕਿਆ ਗਿਆ ਤੇ 25,000 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਜਾਣਕਾਰੀ ਅਨੁਸਾਰ ਮੁਲਜ਼ਮ ਸਿਰਸਾ ’ਚ ਬੰਦੂਕਾਂ ਦੀ ਇਕ ਦੁਕਾਨ ਤੋਂ ਇਹ ਕਾਰਤੂਸ ਖਰੀਦ ਕੇ ਉੱਤਰ ਪ੍ਰਦੇਸ਼ ਲਿਜਾ ਰਹੇ ਸਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੰਨੀ ਵੱਡੀ ਮਾਤਰਾ ’ਚ ਕਾਰਤੂਸ ਜ਼ਬਤ ਹੋਣ ਤੋਂ ਬਾਅਦ ਗੈਰ-ਕਾਨੂੰਨੀ ਸਪਲਾਈ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ’ਚ ਅਫੀਫੁਦੀਨ ਉਰਫ਼ ਮੁੰਨਾ ਖਾਨ, ਅਸੀਮ ਰਈਸ, ਸਾਬੁਲ ਖਾਨ, ਅਰਬਾਜ਼ ਅਲੀ ਤੇ ਇਕ ਔਰਤ ਸ਼ਾਮਲ ਹ। ਸਾਰੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ।

