“Two Sikhs Shot Dead Outside Gurdwara in Covo, Italy”
“ਇਟਲੀ ਦੇ ਕੋਵੋ ਵਿਖੇ ਗੁਰਦੁਆਰਾ ਬਾਹਰ ਵਾਪਰਿਆ ਗੋਲੀਕਾਂਡ, ਦੋ ਸਿੱਖ ਆਗੂਆਂ ਦੀ ਮੌਤ”


18 ਅਪ੍ਰੈਲ 2026 ਇਟਲੀ – ਇਟਲੀ ਦੇ ਕੋਵੋ (ਬਰਗਾਮੋ) ਵਿਖੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਬਾਹਰ ਵਿਸਾਖੀ ਤਿਆਰੀਆਂ ਦੌਰਾਨ ਗੋਲੀਕਾਂਡ ਵਾਪਰਿਆ। ਇਸ ਵਿਚ ਰਜਿੰਦਰ ਸਿੰਘ (48 ਸਾਲ, ਕੋਵੋ ਵਾਸੀ, ਤਿੰਨ ਬੱਚਿਆਂ ਦਾ ਪਿਤਾ ਤੇ ਗੁਰਦੁਆਰਾ ਦਾ ਸਾਬਕਾ ਪ੍ਰਧਾਨ) ਤੇ ਗੁਰਮੀਤ ਸਿੰਘ (48 ਸਾਲ, ਅਗਨਾਡੈੱਲੋ, ਕ੍ਰੀਮੋਨਾ ਵਾਸੀ, ਦੋ ਬੱਚਿਆਂ ਦਾ ਪਿਤਾ) ਦੀ ਮੌਤ ਹੋ ਗਈ।
ਘਟਨਾ ਸ਼ੁੱਕਰਵਾਰ ਰਾਤ ਲਗਭਗ 11:50 ਵਜੇ ਵਾਪਰੀ। ਗੁਰਦੁਆਰਾ ਬਾਹਰ ਵਿਸਾਖੀ ਤਿਆਰੀਆਂ ਚੱਲ ਰਹੀਆਂ ਸਨ। ਇੱਕ ਵਿਅਕਤੀ (ਜੋ ਅੰਤੇਗਨਾਤੇ ਵਾਸੀ ਹੈ ਤੇ ਗੁਰਦੁਆਰਾ ਆਉਂਦਾ ਰਹਿੰਦਾ ਸੀ) ਗੱਡੀ ਤੋਂ ਉਤਰਿਆ, ਵਾਪਸ ਆਇਆ ਤੇ ਗੋਲੀਆਂ ਚਲਾ ਦਿੱਤੀਆਂ। ਗਵਾਹਾਂ ਅਨੁਸਾਰ 10 ਤੋਂ 12 ਗੋਲੀਆਂ ਚੱਲੀਆਂ। ਲੋਕਾਂ ਨੇ ਤੁਰੰਤ ਮਦਦ ਕੀਤੀ, ਪਰ ਦੋਵੇਂ ਆਗੂਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਐਂਬੂਲੈਂਸ ਤੇ ਕਾਰਬਿਨੀਅਰੀ ਪਹੁੰਚੇ ਤਾਂ ਤੱਕ ਕੁਝ ਨਾ ਬਚਿਆ।
ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਮਲਾਵਰ ਫਰਾਰ ਹੈ। ਘਟਨਾ ਤੋਂ ਪਹਿਲਾਂ ਕੋਈ ਵੱਡੀ ਝੜਪ ਦੀ ਖ਼ਬਰ ਨਹੀਂ, ਪਰ ਗੁਰਦੁਆਰਾ ਨਾਲ ਜੁੜੀਆਂ ਪੁਰਾਣੀਆਂ ਛੋਟੀਆਂ ਬਹਿਸਾਂ ਦਾ ਜ਼ਿਕਰ ਹੋ ਰਿਹਾ ਹੈ। ਇਸ ਘਟਨਾ ਨੇ ਇਟਲੀ ਵਿਚ ਵੱਸਦੀ ਸਿੱਖ ਕੌਮ ਵਿਚ ਸੋਗ ਤੇ ਚਿੰਤਾ ਪੈਦਾ ਕਰ ਦਿੱਤੀ ਹੈ। ਵਿਸਾਖੀ ਤਿਆਰੀਆਂ ਵਿਚ ਰੁਕਾਵਟ ਪਈ ਹੈ।
