A decision by Trump has sent shockwaves through the bullion market! Gold and silver prices have plummeted
ਟਰੰਪ ਦੇ ਇਕ ਫ਼ੈਸਲੇ ਨੇ ਸਰਾਫ਼ਾ ਬਾਜ਼ਾਰ ‘ਚ ਲਿਆਂਦਾ ਭੂਚਾਲ ! ਮੂਧੇ ਮੂੰਹ ਡਿੱਗਾ ਸੋਨਾ-ਚਾਂਦੀ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ’ਚ ਬਾਂਡ ਯੀਲਡ ’ਚ ਆਈ ਤੇਜ਼ੀ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ। ਕਾਮੈਕਸ ’ਤੇ ਸੋਨੇ ਦੀਆਂ ਵਾਅਦਾ ਕੀਮਤਾਂ 4732 ਡਾਲਰ ਪ੍ਰਤੀ ਔਂਸ ਦੇ ਪੱਧਰ ’ਤੇ ਪਹੁੰਚ ਗਈਆਂ ਅਤੇ ਇਨ੍ਹਾਂ ’ਚ ਸ਼ਾਮ ਦੇ ਸੈਸ਼ਨ ਤੱਕ ਕਰੀਬ 3.40 ਫੀਸਦੀ ਦੀ ਗਿਰਾਵਟ ਆ ਚੁੱਕੀ ਸੀ, ਜਦਕਿ ਚਾਂਦੀ ਦੀਆਂ ਕੀਮਤਾਂ ਵੀ ਕਰੀਬ 5 ਫੀਸਦੀ ਡਿੱਗ ਕੇ 61.31 ਡਾਲਰ ’ਤੇ ਪਹੁੰਚ ਗਈਆਂ। ਇਸ ਦਾ ਅਸਰ ਭਾਰਤ ’ਚ ਵੀ ਸੋਨੇ ਦੀਆਂ ਵਾਅਦਾ ਕੀਮਤਾਂ ’ਚ ਦੇਖਣ ਨੂੰ ਮਿਲਿਆ ਅਤੇ ਸੋਨੇ ਦੀ ਕੀਮਤ MCX ’ਤੇ ਕਰੀਬ 4 ਹਜ਼ਾਰ ਰੁਪਏ ਡਿੱਗ ਕੇ 146750 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਅਤੇ ਚਾਂਦੀ ਦੀਆਂ ਕੀਮਤਾਂ ’ਚ ਵੀ ਕਰੀਬ 8 ਹਜ਼ਾਰ ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਚਾਂਦੀ ਦੀ ਵਾਅਦਾ ਕੀਮਤ 2 ਲੱਖ 26 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨਾਲ ਸਮਝੌਤੇ ਤੋਂ ਇਨਕਾਰ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਅਮਰੀਕਾ ’ਚ 10 ਸਾਲ ਦੀ ਬਾਂਡ ਯੀਲਡ ’ਚ ਵੀ ਤੇਜ਼ੀ ਆਈ, ਜਿਸ ਨਾਲ ਗੋਲਡ-ਸਿਲਵਰ ਦੀਆਂ ਕੀਮਤਾਂ ਡਿੱਗੀਆਂ। ਸੋਮਵਾਰ ਨੂੰ ਗੋਲਡ ਅਤੇ ਸਿਲਵਰ ਈ. ਟੀ. ਐੱਫ. ’ਚ ਵੀ ਤੇਜ਼ ਗਿਰਾਵਟ ਦੇਖਣ ਨੂੰ ਮਿਲੀ। ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਗੋਲਡ ਈ. ਟੀ. ਐੱਫ. 2.64 ਫੀਸਦੀ ਡਿੱਗ ਕੇ 125.63 ਰੁਪਏ ’ਤੇ ਆ ਗਿਆ, ਜਦਕਿ ਐੱਸ. ਬੀ. ਆਈ. ਗੋਲਡ ਈ. ਟੀ. ਐੱਫ. 2.55 ਫੀਸਦੀ ਡਿੱਗ ਕੇ 125.16 ਰੁਪਏ ਅਤੇ ਨਿਪੋਨ ਇੰਡੀਆ ਈ.ਟੀ.ਐੱਫ. ਗੋਲਡ ਬੀ. ਈ. ਈ. ਐੱਸ. 2.45 ਫੀਸਦੀ ਡਿੱਗ ਕੇ 121.38 ਰੁਪਏ ’ਤੇ ਆ ਗਿਆ। ਟਾਟਾ ਗੋਲਡ ਐਕਸਚੇਂਜ ਟ੍ਰੇਡਿਡ ਫੰਡ 2.26 ਫੀਸਦੀ ਡਿੱਗ ਕੇ 14.29 ਰੁਪਏ ’ਤੇ ਪਹੁੰਚ ਗਿਆ। ਐੱਸ. ਬੀ. ਆਈ. ਸਿਲਵਰ ਈ. ਟੀ. ਐੱਫ. ’ਚ 3.59 ਫੀਸਦੀ ਦੀ ਗਿਰਾਵਟ ਆਈ ਅਤੇ ਇਹ 216.23 ਰੁਪਏ ’ਤੇ ਪਹੁੰਚ ਗਿਆ। ਨਿਪੋਨ ਇੰਡੀਆ ਸਿਲਵਰ ਈ. ਟੀ. ਐੱਫ. 3.57 ਫੀਸਦੀ ਡਿੱਗ ਕੇ 210.99 ਰੁਪਏ ’ਤੇ ਆ ਗਿਆ। ਟਾਟਾ ਸਿਲਵਰ ਐਕਸਚੇਂਜ ਟ੍ਰੇਡਿਡ ਫੰਡ 3.51 ਫੀਸਦੀ ਡਿੱਗ ਕੇ 21.43 ਰੁਪਏ ਅਤੇ ਆਈ. ਸੀ.ਆਈ.ਸੀ.ਆਈ. ਪਰੂਡੈਂਸ਼ੀਅਲ ਸਿਲਵਰ ਈ. ਟੀ. ਐੱਫ. 3.44 ਫੀਸਦੀ ਡਿੱਗ ਕੇ 220.49 ਰੁਪਏ ’ਤੇ ਆ ਗਿਆ। ਇਸ ਹਫ਼ਤੇ ਅਮਰੀਕਾ ਤੋਂ ਆਉਣ ਵਾਲੇ ਮਹਿੰਗਾਈ ਅਤੇ ਰੁਜ਼ਗਾਰ ਦੇ ਅੰਕੜਿਆਂ ਦਾ ਗੋਲਡ ਅਤੇ ਸਿਲਵਰ ਦੀਆਂ ਕੀਮਤਾਂ ’ਤੇ ਸਿੱਧਾ ਪ੍ਰਭਾਵ ਪਵੇਗਾ। ਐੱਲ. ਕੇ. ਪੀ. ਸਕਿਓਰਿਟੀਜ਼ ਦੇ ਵੀ. ਪੀ. ਰਿਸਰਚ ਐਨਾਲਿਸਟ-ਜਿਣਸ ਅਤੇ ਕਰੰਸੀ ਜਤਿਨ ਤ੍ਰਿਵੇਦੀ ਮੁਤਾਬਕ ਗੈਰ-ਖੇਤੀਬਾੜੀ ਰੁਜ਼ਗਾਰ ਅਤੇ ਬੇਰੁਜ਼ਗਾਰੀ ਦੇ ਅੰਕੜੇ ਅਕਤੂਬਰ ’ਚ ਫੈਡਰਲ ਰਿਜ਼ਰਵ ਦੀ ਸੰਭਾਵਿਤ ਨੀਤੀਗਤ ਦਿਸ਼ਾ ਨੂੰ ਲੈ ਕੇ ਬਾਜ਼ਾਰ ਦੀਆਂ ਉਮੀਦਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜੇਕਰ ਮਹਿੰਗਾਈ ਦੇ ਅੰਕੜੇ ਫੈਡ ਰਿਜ਼ਰਵ ਦੇ ਮਹਿੰਗਾਈ ਦੇ ਟੀਚੇ ਤੋਂ ਬਾਹਰ ਆਉਂਦੇ ਹਨ ਤਾਂ ਫੈਡ ਰਿਜ਼ਰਵ ਅਕਤੂਬਰ ’ਚ ਵੀ ਵਿਆਜ ਦਰਾਂ ਵਿਚ ਵਾਧਾ ਕਰ ਸਕਦਾ ਹੈ, ਜਿਸ ਦਾ ਸਿੱਧਾ ਅਸਰ ਗੋਲਡ ਅਤੇ ਸਿਲਵਰ ਦੀਆਂ ਕੀਮਤਾਂ ’ਤੇ ਪਵੇਗਾ। ਪੱਛਮੀ ਏਸ਼ੀਆ ’ਚ ਅਮਰੀਕਾ-ਈਰਾਨ ਤਣਾਅ ਵੀ ਨਿਵੇਸ਼ਕਾਂ ਲਈ ਵੱਡਾ ਕਾਰਕ ਰਹੇਗਾ। ਈਰਾਨ ਵੱਲੋਂ ਹੋਰਮੁਜ਼ ਸਟ੍ਰੇਟ ਨੂੰ ਫਿਰ ਖੋਲ੍ਹਣ ਅਤੇ ਪ੍ਰਮਾਣੂ ਵਾਰਤਾ ਸ਼ੁਰੂ ਕਰਨ ਦੇ ਪ੍ਰਸਤਾਵ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਠੁਕਰਾਏ ਜਾਣ ਦੀਆਂ ਖ਼ਬਰਾਂ ਦਰਮਿਆਨ ਖੇਤਰੀ ਤਣਾਅ ’ਤੇ ਬਾਜ਼ਾਰ ਦੀ ਨਜ਼ਰ ਹੈ। ਤਣਾਅ ਵਧਣ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਆ ਸਕਦੀ ਹੈ, ਜਿਸ ਦਾ ਅਸਰ ਮਹਿੰਗਾਈ ਅਤੇ ਨਿਵੇਸ਼ਕਾਂ ਦੇ ਜੋਖਮ ਰੁਝਾਨ ’ਤੇ ਪੈ ਸਕਦਾ ਹੈ। ਅਮਰੀਕੀ ਡਾਲਰ ਸੂਚਕ ਅੰਕ ਦੇ 101 ਤੋਂ ਉੱਪਰ ਬਣੇ ਰਹਿਣ ’ਤੇ ਸੋਨੇ ’ਤੇ ਦਬਾਅ ਵਧ ਸਕਦਾ ਹੈ। ਇਸ ਤੋਂ ਇਲਾਵਾ ਅਮਰੀਕੀ 10-ਸਾਲਾ ਟ੍ਰੈਜ਼ਰੀ ਯੀਲਡ ਦੇ 2007 ਤੋਂ ਬਾਅਦ ਦੇ ਉੱਚੇ ਪੱਧਰ ’ਤੇ ਪਹੁੰਚਣ ਅਤੇ 30-ਸਾਲਾ ਯੀਲਡ ਦੇ 2004 ਤੋਂ ਬਾਅਦ ਦੇ ਉੱਚ ਪੱਧਰ ਦੇ ਕਰੀਬ ਰਹਿਣ ਨਾਲ ਵੀ ਗੈਰ-ਵਿਆਜ ਦੇਣ ਵਾਲੀਆਂ ਜਾਇਦਾਦ ਦੀ ਆਕਰਸ਼ਨ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।

