ਧੀਆਂ ਨਾਲ ਛੇੜਖਾਨੀ ਕਰਨ ਵਾਲਿਆਂ ਲਈ CM ਯੋਗੀ ਦਾ ਸਖ਼ਤ ਸੁਨੇਹਾ — “ਯਮਰਾਜ ਤੋਂ ਟਿਕਟ ਕਟਵਾਉਣੀ ਹੋਵੇ ਤਾਂ ਕਰਕੇ ਵੇਖ ਲਵੋ ਛੇੜਖਾਨੀ”

ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਹਿਲਾ ਸੁਰੱਖਿਆ ਬਾਰੇ ਇਕ ਤਿੱਖਾ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਜੇ ਕਿਸੇ ਨੂੰ ਯਮਰਾਜ ਤੋਂ ਟਿਕਟ ਕਟਵਾਉਣੀ ਹੋਵੇ ਤਾਂ ਸੜਕ ’ਤੇ ਚੱਲਦੀ ਕਿਸੇ ਧੀ ਨਾਲ ਛੇੜਖਾਨੀ ਕਰ ਕੇ ਦੇਖ ਲਵੇ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਹਰ ਧੀ, ਹਰ ਵਪਾਰੀ ਤੇ ਹਰ ਰਾਹਗੀਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਯੋਗੀ ਆਦਿਤਿਆਨਾਥ ਨੇ ਚੇਤਾਵਨੀ ਦਿੱਤੀ ਕਿ ਮਹਿਲਾਵਾਂ ਨਾਲ ਦੁਰਵਿਵਹਾਰ ਜਾਂ ਅਪਰਾਧ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ UP ਪੁਲਿਸ “ਜ਼ੀਰੋ ਟੋਲਰੇਂਸ” ਨੀਤੀ ’ਤੇ ਕੰਮ ਕਰ ਰਹੀ ਹੈ, ਅਤੇ ਜਿਨ੍ਹਾਂ ਨੇ ਕਾਨੂੰਨ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।

