Defamation Case: Fresh Bailable Warrant Issued Against Dhruv Rathee
ਮਾਣਹਾਨੀ ਦਾ ਮਾਮਲਾ : ਧਰੁਵ ਰਾਠੀ ਵਿਰੁੱਧ ਨਵਾਂ ਜ਼ਮਾਨਤੀ ਵਾਰੰਟ ਜਾਰੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ ਦੀ ਇਕ ਅਦਾਲਤ ਨੇ 2018 ਦੇ ਮਾਣਹਾਨੀ ਦੇ ਮਾਮਲੇ ’ਚ ਯੂ-ਟਿਊਬਰ ਧਰੁਵ ਰਾਠੀ ਵਿਰੁੱਧ ਸ਼ਨੀਵਾਰ ਨਵਾਂ ਜ਼ਮਾਨਤੀ ਵਾਰੰਟ ਜਾਰੀ ਕੀਤਾ। ਵਿਕਾਸ ਸੰਕ੍ਰਿਤਯਾਨ, ਜਿਸ ਨੂੰ ਵਿਕਾਸ ਪਾਂਡੇ ਵਜੋਂ ਵੀ ਜਾਣਿਆ ਜਾਂਦਾ ਹੈ, ਵੱਲੋਂ ਦਾਇਰ ਕੀਤੇ ਗਏ ਮਾਮਲੇ ’ਚ ਜੁਡੀਸ਼ੀਅਲ ਮੈਜਿਸਟਰੇਟ ਰਾਹੁਲ ਜੈਨ ਨੇ ਰਾਠੀ ਵਿਰੁੱਧ ਨਵੇਂ ਵਾਰੰਟ ਜਾਰੀ ਕੀਤੇ। ਪਾਂਡੇ ਨੇ ਦੋਸ਼ ਲਾਇਆ ਕਿ ਰਾਠੀ ਨੇ ਆਪਣੇ ਚੈਨਲ ’ਤੇ ਇਕ ਵੀਡੀਓ ਅਪਲੋਡ ਕਰ ਕੇ ਉਸ ਦੀ ਬਦਨਾਮੀ ਕੀਤੀ। ਪਾਂਡੇ ਦੀ ਨੁਮਾਇੰਦਗੀ ਕਰ ਰਹੇ ਵਕੀਲ ਸਮਿਖ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਰਾਠੀ ਆਮ ਤੌਰ ’ਤੇ ਆਸਟਰੀਆ ’ਚ ਰਹਿੰਦਾ ਹੈ ਪਰ ਦਿੱਲੀ ’ਚ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨਾਂ ’ਚ ਹਿੱਸਾ ਲੈਣ ਲਈ ਭਾਰਤ ਆਇਆ ਸੀ। ਇਹ ਮਾਮਲਾ ਵਿਕਾਸ ਪਾਂਡੇ ਵੱਲੋਂ 2018 ’ਚ ਧਰੁਵ ਰਾਠੀ ਵੱਲੋਂ ਆਪਣੇ ਯੂ-ਟਿਊਬ ਚੈਨਲ ’ਤੇ ਪਾਂਡੇ ਵਿਰੁੱਧ ਇਕ ਵੀਡੀਓ ਅਪਲੋਡ ਕਰਨ ਤੋਂ ਬਾਅਦ ਦਾਇਰ ਕੀਤੀ ਗਈ ਮਾਣਹਾਨੀ ਦੀ ਸ਼ਿਕਾਇਤ ਨਾਲ ਸਬੰਧਤ ਹੈ। ਅਦਾਲਤ ਦੇ ਵਿਸਤ੍ਰਿਤ ਹੁਕਮ ਦੀ ਉਡੀਕ ਹੈ।

