Discrimination with Bhai Amritpal Singh Again – Engineer Rashid Allowed to Attend Parliament Budget Session
ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁੜ ਵਿਤਕਰਾ – ਇੰਜੀਨੀਅਰ ਰਾਸ਼ਿਦ ਨੂੰ ਸੰਸਦ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮਿਲੀ ਇਜਾਜ਼ਤ

25 ਜਨਵਰੀ 2026, ਨਵੀਂ ਦਿੱਲੀ – ਪਟਿਆਲਾ ਹਾਊਸ ਕੋਰਟ ਨੇ ਕਸ਼ਮੀਰ ਦੇ ਬਾਰਾਮੂਲਾ ਤੋਂ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਨੂੰ ਅੱਤਵਾਦੀ ਫੰਡਿੰਗ ਦੇ ਦੋਸ਼ਾਂ ਹੇਠ ਨਿਆਂਇਕ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਸੰਸਦ ਦੇ ਬਜਟ ਸੈਸ਼ਨ (28 ਫਰਵਰੀ ਤੋਂ 2 ਅਪ੍ਰੈਲ) ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਹਿਰਾਸਤ ਪੈਰੋਲ ਅਤੇ ਯਾਤਰਾ ਦੀ ਇਜਾਜ਼ਤ ਦਿੱਤੀ ਹੈ ਜਿਸ ਅਨੁਸਾਰ ਰਾਸ਼ਿਦ ਸਿਰਫ਼ ਸੈਸ਼ਨ ਵਾਲੇ ਦਿਨਾਂ ਵਿੱਚ ਤਿਹਾੜ ਜੇਲ੍ਹ ਤੋਂ ਸੰਸਦ ਆ-ਜਾ ਸਕਣਗੇ। ਇਹ ਫੈਸਲਾ ਰਾਸ਼ਿਦ ਨੂੰ ਆਪਣੇ ਸੰਸਦੀ ਅਧਿਕਾਰਾਂ ਦੀ ਵਰਤੋਂ ਕਰਨ ਦਾ ਮੌਕਾ ਦੇ ਰਿਹਾ ਹੈ।
ਇਸੇ ਹਾਲਤ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿਬਰੂਗੜ ਜੇਲ੍ਹ ਵਿੱਚ NSA ਅਧੀਨ ਬੰਦ ਹੋਣ ਕਾਰਨ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਸੱਤ ਵਰਕਿੰਗ ਦਿਨਾਂ ਵਿੱਚ ਗ੍ਰਹਿ ਸਕੱਤਰ ਨੂੰ ਫੈਸਲਾ ਲੈਣ ਦਾ ਆਦੇਸ਼ ਦਿੱਤਾ ਅਤੇ ਪਟੀਸ਼ਨ ਡਿਸਪੋਜ਼ ਕਰ ਦਿੱਤੀ। ਭਾਈ ਅੰਮ੍ਰਿਤਪਾਲ ਸਿੰਘ ਨੇ ਪਿਛਲੇ ਸੈਸ਼ਨ ਵਿੱਚ ਵੀ ਦੋ ਵਾਰ ਇਜਾਜ਼ਤ ਮੰਗੀ ਸੀ ਪਰ ਨਹੀਂ ਮਿਲੀ। ਇਸ ਵੱਖਰੇ ਫੈਸਲੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਵਿਤਕਰੇ ਵਜੋਂ ਵੇਖ ਰਹੇ ਹਨ ਅਤੇ ਇਸ ਨਾਲ ਸੰਸਦੀ ਅਧਿਕਾਰਾਂ ਅਤੇ ਕੇਸਾਂ ਵਿੱਚ ਇਕਸਾਰਤਾ ‘ਤੇ ਸਵਾਲ ਉੱਠ ਰਹੇ ਹਨ।
ਰਾਸ਼ਿਦ ਨੂੰ ਇਜਾਜ਼ਤ ਮਿਲਣ ਤੋਂ ਬਾਅਦ ਉਹ ਬਜਟ ਸੈਸ਼ਨ ਵਿੱਚ ਹਿੱਸਾ ਲੈ ਸਕਣਗੇ ਜਦਕਿ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਫਿਰ ਵੀ ਅਟਕੀ ਹੋਈ ਹੈ। ਇਹ ਮਾਮਲਾ ਸੰਸਦੀ ਅਤੇ ਕਾਨੂੰਨੀ ਚਰਚਾ ਵਿੱਚ ਵਾਧਾ ਕਰ ਸਕਦਾ ਹੈ।
