ED’s major action against cyber fraudsters: Third accused arrested in fraud case involving Ludhiana businessman
ਸਾਈਬਰ ਠੱਗਾਂ ‘ਤੇ ED ਦਾ ਵੱਡਾ ਐਕਸ਼ਨ: ਲੁਧਿਆਣਾ ਦੇ ਕਾਰੋਬਾਰੀ ਨਾਲ ਜੁੜੇ ਠੱਗੀ ਮਾਮਲੇ ’ਚ ਤੀਜਾ ਮੁਲਜ਼ਮ ਵੀ ਕਾਬੂ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਈ. ਡੀ. ਨੇ ਦੱਸਿਆ ਕਿ ਉਸ ਨੇ ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਐੱਸ. ਪੀ. ਓਸਵਾਲ ਨਾਲ ਜੁੜੇ ਕਥਿਤ ‘ਡਿਜੀਟਲ ਅਰੈਸਟ’ ਨਾਲ ਸਬੰਧਤ ਮਨੀਲਾਂਡਰਿੰਗ ਮਾਮਲੇ ’ਚ ਤੀਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸੋਹੇਲ ਅਖ਼ਤਰ ਉਰਫ਼ ਰਾਜੂ ਨੂੰ 28 ਸਤੰਬਰ ਨੂੰ ਕੋਲਕਾਤਾ ’ਚ ਹਿਰਾਸਤ ’ਚ ਲਿਆ ਗਿਆ। ਮਨੀਲਾਂਡਰਿੰਗ ਐਕਟ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 6 ਅਕਤੂਬਰ ਤੱਕ ਈ. ਡੀ. ਦੀ ਹਿਰਾਸਤ ’ਚ ਭੇਜ ਦਿੱਤਾ। ਵਰਧਮਾਨ ਸਮੂਹ ਦੇ ਚੇਅਰਮੈਨ ਓਸਵਾਲ ਨੂੰ ਕਥਿਤ ਤੌਰ ’ਤੇ ਅਗਸਤ 2023 ’ਚ ‘ਡਿਜੀਟਲ ਅਰੈਸਟ’ ’ਚ ਰੱਖਿਆ ਗਿਆ ਸੀ ਅਤੇ ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਅਤੇ ਨਿਆਂਪਾਲਿਕਾ ਦਾ ਮੈਂਬਰ ਦੱਸਣ ਵਾਲੇ ਸਾਈਬਰ ਅਪਰਾਧੀਆਂ ਨੇ ਉਨ੍ਹਾਂ ਤੋਂ 7 ਕਰੋੜ ਰੁਪਏ ਠੱਗ ਲਏ ਸਨ। ਉਦਯੋਗਪਤੀ ਤੋਂ ਜ਼ਬਰਦਸਤੀ ਵਸੂਲੀ ਗਈ ਰਕਮ ਦਾ ਇਕ ਹਿੱਸਾ ‘ਰਿਗਲੋ ਵੈਂਚਰਸ ਪ੍ਰਾ. ਲਿ.’ ਨਾਂ ਦੀ ਕੰਪਨੀ ਦੇ ਖਾਤੇ ’ਚ ਗਿਆ ਸੀ, ਜਿਸ ਦਾ ਕੰਟਰੋਲ ਅਖ਼ਤਰ ਕੋਲ ਸੀ। ਈ. ਡੀ. ਨੇ ਪਿਛਲੇ ਸਾਲ ਜਾਂਚ ਦੇ ਤਹਿਤ ਰੂਮੀ ਕਲਿਤਾ ਅਤੇ ਅਰਪਿਤ ਰਾਠੌਰ ਨੂੰ ਗ੍ਰਿਫ਼ਤਾਰ ਕੀਤਾ ਸੀ।

