Four astronauts returned to Earth from the International Space Station; landing took place off the coast of Los Angeles
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ‘ਤੇ ਪਰਤੇ 4 ਐਸਟ੍ਰੋਨਾਟ, ਲਾਸ ਏਂਜਲਸ ਤੱਟ ‘ਤੇ ਹੋਈ ਲੈਂਡਿੰਗ
ਕੇਪ ਕੇਨਵਰਲ (ਆਵਾਜ਼ਿ ਕੌਮ ਬਿਊਰੋ)-4 ਪੁਲਾੜ ਯਾਤਰੀ ਵੀਰਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਤੋਂ 8 ਮਹੀਨਿਆਂ ਬਾਅਦ ਧਰਤੀ ’ਤੇ ਵਾਪਸ ਪਰਤ ਆਏ। ਉਹ 8 ਮਹੀਨੇ ਪਹਿਲਾਂ ਇਕ ਬੀਮਾਰ ਸਾਥੀ ਅਤੇ ਉਨ੍ਹਾਂ ਦੇ ਦਲ ਦੀ ਜਗ੍ਹਾ ਲੈਣ ਲਈ ਉਥੇ ਪਹੁੰਚੇ ਸਨ। ‘ਸਪੇਸਐਕਸ’ ਨੇ ਅਮਰੀਕਾ, ਫਰਾਂਸ ਅਤੇ ਰੂਸ ਦੇ ਪੁਲਾੜ ਯਾਤਰੀਆਂ ਨੂੰ ਲਾਸ ਏਂਜਲਸ ਦੇ ਤੱਟ ਤੋਂ ਦੂਰ ਪ੍ਰਸ਼ਾਂਤ ਮਹਾਸਾਗਰ ਵਿਚ ਉਤਾਰ ਕੇ ਧਰਤੀ ’ਤੇ ਵਾਪਸ ਪਹੁੰਚਾਇਆ। ਨਾਸਾ ਦੀ ਜੈਸਿਕਾ ਮੀਰ ਅਤੇ ਜੈਕ ਹੈਥਵੇ, ਫਰਾਂਸ ਦੀ ਸੋਫੀ ਐਡੇਨੋਟ ਅਤੇ ਰੂਸ ਦੇ ਆਂਦਰੇਈ ਫੇਦਯਾਯੇਵ ਬੁੱਧਵਾਰ ਨੂੰ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ। ਉਹ ਲੰਬੇ ਸਮੇਂ ਤੋਂ ਪਰਿਵਾਰ ਤੋਂ ਦੂਰ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਲਈ ਉਤਾਵਲੇ ਸਨ। ਕੈਪਸੂਲ (ਪੁਲਾੜ ਯਾਨ) ਦੀ ਮੁਰੰਮਤ ਦੇ ਕਾਰਨ ਉਨ੍ਹਾਂ ਦੀ ਜਗ੍ਹਾ ਲੈਣ ਵਾਲੇ ਪੁਲਾੜ ਯਾਤਰੀ 3 ਹਫ਼ਤੇ ਦੀ ਦੇਰੀ ਨਾਲ ਪਹੁੰਚੇ ਸਨ, ਜਿਸ ਨਾਲ ਇਸ ਦਲ ਦੀ ਧਰਤੀ ’ਤੇ ਵਾਪਸੀ ਮੁਲਤਵੀ ਹੋ ਗਈ ਸੀ।

