Hearing on Khan Sir’s bail plea postponed till July 7, stay on arrest maintained
ਖਾਨ ਸਰ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 7 ਜੁਲਾਈ ਤੱਕ ਟਲੀ, ਗ੍ਰਿਫ਼ਤਾਰੀ ‘ਤੇ ਰੋਕ ਬਰਕਰਾਰ
ਪਟਨਾ (ਆਵਾਜ਼ਿ ਕੌਮ ਬਿਊਰੋ)-ਬਿਹਾਰ ‘ਚ ਚਰਚਿਤ ਟੀਚਰ ਫੈਸਲ ਖਾਨ ਉਰਫ਼ ਖਾਨ ਸਰ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਸ਼ੁੱਕਰਵਾਰ ਨੂੰ ਪਟਨਾ ਦੀ ਇਕ ਅਦਾਲਤ ਨੇ 7 ਜੁਲਾਈ ਤੱਕ ਮੁਲਤਵੀ ਕਰ ਦਿੱਤੀ। ਇਸ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਲੱਗੀ ਰੋਕ ਵੀ 7 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਇਹ ਮਾਮਲਾ ਜੂਨ ਦੀ ਸ਼ੁਰੂਆਤ ‘ਚ ਹੋਈ ਉਸ ਗੋਲੀਬਾਲੀ ਦੀ ਘਟਨਾ ਨਾਲ ਜੁੜਿਆ ਹੈ, ਜਦੋਂ ਖਾਨ ਸਰ ਦੀ ਕੋਚਿੰਗ ਸੰਸਥਾ ‘ਚ ਕੁਝ ਅਸਮਾਜਿਕ ਤੱਤਾਂ ਵਲੋਂ ਭੰਨ-ਤੋੜ ਕੀਤੀ ਗਈ ਸੀ। ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਗੋਲੀ ਚਲਾਈ ਸੀ। ਅਦਾਲਤ ਨੂੰ ਖਾਨ ਸਰ ਦੇ ਦੋਵੇਂ ਸੁਰੱਖਿਆ ਕਰਮਚਾਰੀਆਂ ਦੀਆਂ ਜ਼ਮਾਨਤ ਪਟੀਸ਼ਨਾਂ ‘ਤੇ ਵੀ ਸੁਣਵਾਈ ਕਰਨੀ ਸੀ। ਦੋਵੇਂ ਫਿਲਹਾਲ ਨਿਆਇਕ ਹਿਰਾਸਤ ‘ਚ ਹਨ। ਅਧਿਆਪਕ ਰੋਸ਼ਨ ਆਨੰਦ ਦੇ ਐਡਵੋਕੇਟ ਸੱਤਿਅਮ ਝਾਅ ਨੇ ਕਿਹਾ,”ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਗੈਰ-ਮੌਜੂਦਗੀ ਕਾਰਨ ਅੱਜ ਮਾਮਲੇ ਦੀ ਸੁਣਵਾਈ ਅਪਰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ (ਏਡੀਜੇ-2) ਦੀ ਅਦਾਲਤ ‘ਚ ਹੋਈ। ਹੁਣ ਅਗਲੀ ਸੁਣਵਾਈ 7 ਜੁਲਾਈ ਨੂੰ ਹੋਵੇਗੀ।” ਖਾਨ ਸਰ ਦੇ ਐਡਵੋਕੇਟ ਅਰਵਿੰਦ ਕੁਮਾਰ ਮੌਆਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ,”ਖਾਨ ਸਰ ਦੀ ਗ੍ਰਿਫ਼ਤਾਰੀ ‘ਤੇ ਲੱਗੀ ਰੋਕ 7 ਜੁਲਾਈ ਤੱਕ ਵਧਾ ਦਿੱਤੀ ਗਈ ਹੈ।” ਦੋਵੇਂ ਐਡਵੋਕੇਟਾਂ ਨੇ ਦੱਸਿਆ ਕਿ ਖਾਨ ਸਰ ਦੇ ਦੋਵੇਂ ਸੁਰੱਖਿਆ ਕਰਮਚਾਰੀਆਂ ਦੀਆਂ ਜ਼ਮਾਨਤ ਪਟੀਸ਼ਨਾਂ ‘ਤੇ ਵੀ ਹੁਣ 7 ਜੁਲਾਈ ਨੂੰ ਹੀ ਸੁਣਵਾਈ ਹੋਵੇਗੀ।

